ਹੁਸ਼ਿਆਰ ਬੱਚਿਆਂ ਨਾਲ ਬੈਠਣ ਵਾਲੇ ਬੱਚਿਆਂ ਦੇ ਪ੍ਰੀਖਿਆ ਅੰਕਾਂ ’ਚ ਸੁਧਾਰ
Tuesday, Nov 16, 2021 - 03:25 AM (IST)
ਮੇਲਬੋਰਨ - ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਲ ਬੈਠਣ ਵਾਲੇ ਹੁਸ਼ਿਆਰ ਸਹਿਪਾਠੀ ਆਪਣੇ ਤੋਂ ਕਮਜ਼ੋਰ ਸਹਿਪਾਠੀ ਦੇ ਪ੍ਰੀਖਿਆ ਅੰਕਾਂ ਨੂੰ ਵਧਾਉਣ ’ਚ ਮਦਦ ਕਰ ਸਕਦੇ ਹਨ ਪਰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਇਹ ਸਹਿਕਰਮੀ ਪ੍ਰਭਾਵ ਅਸਲ ’ਚ ਸਹਿਪਾਠੀਆਂ ਦੇ ਵਿਚਾਲੇ ਕਿਵੇਂ ਹੁੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸਿਸਟਮ ਦੇ ਮਾਧਿਅਮ ਨਾਲ ਸਹਿਪਾਠੀ ਹੋਰ ਵਿਦਿਆਰਥੀਆਂ ਨੂੰ ਪਾਜ਼ੇਟਿਵ ਢੰਗ ਨਾਲ ਪ੍ਰਭਾਵਿਤ ਕਰਦੇ ਹਨ, ਉਨ੍ਹਾਂ ਨੂੰ ਦਰਸ਼ਾਉਣਾ ਮੁਸ਼ਕਿਲ ਹੈ।
ਇਹ ਵੀ ਪੜ੍ਹੋ - ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਨੇ ਨਵਾਜ਼ ਸ਼ਰੀਫ਼ ਨੂੰ ਜ਼ਮਾਨਤ ਨਾ ਦੇਣ ਦੇ ਦਿੱਤੇ ਨਿਰਦੇਸ਼: ਰਿਪੋਰਟ
ਅਧਿਐਨ ਦੇ ਨਤੀਜੇ ਇਹ ਸਮਝਣ ’ਚ ਮਦਦ ਕਰਦੇ ਹਨ ਕਿ ਸਹਿਪਾਠੀ ਪ੍ਰਭਾਵ ਕਿਵੇਂ ਕੰਮ ਕਰਦੇ ਹਨ। ਅਧਿਐਨ ’ਚ ਪਾਇਆ ਗਿਆ ਕਿ ਜਦੋਂ ਕੋਈ ਬੱਚਾ ਚੰਗੇ ਨੰਬਰ ਲਿਆਉਣ ਵਾਲੇ ਸਾਥੀਆਂ ਦੇ ਨਾਲ ਕਲਾਸ ’ਚ ਹੁੰਦਾ ਹੈ ਤਾਂ ਮਾਤਾ-ਪਿਤਾ ਉਸ ’ਤੇ ਜ਼ਿਆਦਾ ਧਿਆਨ ਦੇਣ ਲੱਗਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।