ਲੋੜ ਪਈ ਤਾਂ 1000 ਸਾਲ ਜੇਲ੍ਹ ''ਚ ਬਿਤਾਉਣ ਨੂੰ ਤਿਆਰ : ਇਮਰਾਨ
Saturday, Aug 19, 2023 - 01:11 PM (IST)
ਇਸਲਾਮਾਬਾਦ- ਪਾਕਿਸਤਾਨ ਦੀ ਜ਼ੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਆਪਣੇ ਦੇਸ਼ ਲਈ 1000 ਸਾਲ ਤੱਕ ਜੇਲ੍ਹ 'ਚ ਰਹਿਣ ਲਈ ਤਿਆਰ ਹਨ। ਇਸ ਸੈਸ਼ਨ ਅਦਾਲਤ ਨੇ ਇਮਰਾਨ (70) ਨੂੰ ਸਰਕਾਰੀ ਤੋਹਫਿਆਂ (ਤੋਸ਼ਾਖਾਨਾ) ਦੀ ਵਿਕਰੀ ਨਾਲ ਹੋਈ ਆਮਦਨ ਨੂੰ ਲੁਕਾਉਣ ਲਈ 5 ਅਗਸਤ ਨੂੰ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਆਮਿਰ ਫਾਰੁਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂਗਿਰੀ ਦਾ ਬੈਂਚ 22 ਅਗਸਤ ਨੂੰ ਇਮਰਾਨ ਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ।
ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਪ੍ਰਮੁੱਖ ਇਮਰਾਨ ਖਾਨ ਦੀ ਕਾਨੂੰਨੀ ਟੀਮ ਦੇ ਮੈਂਬਰ ਉਮੀਆਰ ਨਿਆਜ਼ੀ ਨੇ ਖਾਨ ਨਾਲ ਅਟਕ ਜ਼ੇਲ੍ਹ 'ਚ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਠੀਕ ਹੈ, ਹਾਲਾਂਕਿ ਉਨ੍ਹਾਂ ਦੀ ਦਾੜ੍ਹੀ ਵਧੀ ਹੋਈ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਨੇ (ਇਮਰਾਨ) ਨੂੰ ਇਕ ਸ਼ੀਸ਼ਾ ਅਤੇ ਸ਼ੇਵਿੰਗ ਕਿੱਟ ਦਿੱਤੀ ਗਈ। ਨਿਆਜ਼ੀ ਨੇ ਦਾਅਵਾ ਕੀਤਾ ਕਿ ਛੇ ਲੋਕਾਂ ਦੀ ਟੀਮ 'ਚੋਂ ਸਿਰਫ਼ ਉਨ੍ਹਾਂ ਨੂੰ ਹੀ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਨੇ ਅਦਾਲਤ ਦਾ ਆਦੇਸ਼ ਹੋਣ ਦੇ ਬਾਵਜੂਦ ਕਾਨੂੰਨੀ ਟੀਮ ਨੂੰ ਸਾਬਕਾ ਪ੍ਰਧਾਨ ਮੰਤਰੀ ਨੂੰ ਨਹੀਂ ਮਿਲਣ ਦੇਣ ਲਈ 'ਜੇਲਰ ਦੇ ਆਚਰਣ' ਦੇ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਪਟੀਸ਼ਨ ਦਾਇਰ ਕਰਨ ਦਾ ਇਰਾਦਾ ਜਤਾਇਆ।
ਨਿਆਜ਼ੀ ਨੇ ਖਾਨ ਦੇ ਹਵਾਲੇ ਨਾਲ ਕਿਹਾ ਕਿ ਮੈਨੂੰ ਸੁਵਿਧਾਵਾਂ ਨਹੀਂ ਦਿੱਤੇ ਜਾਣ ਦੀ (ਜ਼ੇਲ੍ਹ 'ਚ ) ਪਰਵਾਹ ਨਹੀਂ ਹੈ। ਜੇਕਰ ਮੈਨੂੰ 1,000 ਸਾਲ ਤੱਕ ਵੀ ਜੇਲ੍ਹ 'ਚ ਰੱਖਿਆ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ ਅਤੇ ਮੈਂ ਇਸ ਦੇ ਲਈ ਤਿਆਰ ਹਾਂ, ਕਿਉਂਕਿ ਆਜ਼ਾਦੀ ਲਈ (ਕਿਸੇ ਨਾ ਕਿਸੇ ਨੂੰ) ਬਲੀਦਾਨ ਦੇਣਾ ਪੈਂਦਾ ਹੈ। ਪਿਛਲੇ ਸਾਲ ਅਪ੍ਰੈਲ 'ਚ ਸੱਤਾ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਖਾਨ ਦੇਸ਼ ਭਰ 'ਚ 140 ਤੋਂ ਜ਼ਿਆਦਾ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਖ਼ਿਲਾਫ਼ ਅੱਤਵਾਦ ਹਿੰਸਾ, ਈਸ਼ਨਿੰਦਾ, ਭ੍ਰਿਸ਼ਟਾਚਾਰ ਅਤੇ ਹੱਤਿਆ ਵਰਗੇ ਗੰਭੀਰ ਦੋਸ਼ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8