ਏਅਰਪੋਰਟ 'ਤੇ ਹੁਣ ਫ਼ੋਨ-ਲੈਪਟਾਪ ਦੇ ਡਾਟਾ ਦੀ ਵੀ ਹੋਵੇਗੀ ਜਾਂਚ ! ਜਾਣੋ ਆਖ਼ਿਰ ਕੀ ਹੈ ਪੂਰਾ ਮਾਮਲਾ
Friday, Apr 18, 2025 - 12:56 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਜਾਣ ਦੇ ਚਾਹਵਾਨਾਂ ਲਈ ਇਕ ਬੇਹੱਦ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੁਣ ਏਅਰਪੋਰਟ 'ਤੇ ਇਮੀਗ੍ਰੇਸ਼ਨ ਦੌਰਾਨ ਯਾਤਰੀਆਂ ਦੇ ਮੋਬਾਈਲ ਤੇ ਲੈਪਟਾਪ ਵਰਗੇ ਇਲੈਕਟ੍ਰਾਨਿਕ ਗੈਜੇਟ ਚੈੱਕ ਕੀਤੇ ਜਾ ਰਹੇ ਹਨ।
ਹਾਲਾਂਕਿ ਇਹ ਚੈਕਿੰਗ ਸਿਰਫ਼ ਵਿਦੇਸ਼ੀ ਹੀ ਨਹੀਂ, ਸਗੋਂ ਅਮਰੀਕੀ ਨਾਗਰਿਕ ਵੀ ਇਸ ਜਾਂਚ ਦੇ ਘੇਰੇ 'ਚ ਆ ਰਹੇ ਹਨ। ਇਹ ਜਾਂਚ ਏਅਰਪੋਰਟ, ਬੰਦਰਗਾਹ ਆਦਿ ਵਰਗੀਆਂ ਥਾਵਾਂ 'ਤੇ ਕਿਤੇ ਵੀ ਹੋ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਜਾਂਚ ਲਈ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਦੇ ਵਾਰੰਟ ਦੀ ਵੀ ਲੋੜ ਨਹੀਂ ਹੈ।
ਇਸ ਜਾਂਚ ਅਨੁਸਾਰ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀ ਆ ਕੇ ਯਾਤਰੀਆਂ ਦੇ ਫ਼ੋਨ, ਲੈਪਟਾਪ ਜਾਂ ਟੈਬਲੇਟ ਆਦਿ ਦੀ ਜਾਂਚ ਕਰਦੇ ਹਨ। ਜੇਕਰ ਡਿਵਾਈਸ ਲਾਕਡ ਹੈ ਤਾਂ ਉਸ ਦਾ ਪਾਸਵਰਡ ਪੁੱਛ ਕੇ ਉਸ ਵਿਚਲੇ ਕਾਂਟੈਂਟ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਕਤ ਅਧਿਕਾਰੀ ਫ਼ੋਨ ਦੇ ਡਾਟਾ ਨੂੰ ਕਾਪੀ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ- 'ਕੁੱਤੇ' ਪਿੱਛੇ ਪੈ ਗਈ ED ਦੀ ਰੇਡ ! ਪੋਸਟ ਪਾ ਕੇ ਕਸੂਤਾ ਫ਼ਸਿਆ ਮਾਲਕ
ਜੇਕਰ ਕਿਸੇ 'ਤੇ ਸ਼ੱਕ ਹੋਵੇ ਤਾਂ ਹੋਰ ਜ਼ਿਆਦਾ ਐਡਵਾਂਸਡ ਚੈਕਿੰਗ ਲਈ ਅਧਿਕਾਰੀ ਕੋਲ ਇਕ ਵੈਲਿਡ ਕਾਰਨ ਵੀ ਹੋਣਾ ਚਾਹੀਦਾ ਹੈ ਕਿ ਆਖ਼ਿਰ ਉਹ ਕਿਉਂ ਉਸ ਵਿਅਕਤੀ ਦੇ ਫ਼ੋਨ ਜਾਂ ਹੋਰ ਗੈਜੇਟ ਦੀ ਚੈਕਿੰਗ ਕਰਨਾ ਚਾਹੁੰਦੇ ਹਨ। ਵਿਦੇਸ਼ੀ ਯਾਤਰੀ ਨੂੰ ਆਪਣੇ ਫ਼ੋਨ ਦਾ ਪਾਸਵਰਡ ਪੁੱਛੇ ਜਾਣ 'ਤੇ ਦੱਸਣਾ ਪਵੇਗਾ, ਜਦਕਿ ਅਮਰੀਕੀ ਨਾਗਰਿਕਾਂ ਕੋਲ ਸੁਣਵਾਈ ਦਾ ਹੱਕ ਹੈ ਤੇ ਉਹ ਸੁਣਵਾਈ ਤੋਂ ਪਹਿਲਾਂ ਪਾਸਵਰਡ ਨਾ ਦੱਸਣਾ ਚਾਹੁਣ ਤਾਂ ਉਹ ਅਜਿਹਾ ਕਰ ਸਕਦੇ ਹਨ।
ਅਧਿਕਾਰੀਆਂ ਅਨੁਸਾਰ ਇਸ ਜਾਂਚ ਦਾ ਮੁੱਖ ਮਕਸਦ ਇਹੀ ਹੈ ਕਿ ਯਾਤਰੀਆਂ ਦੇ ਫ਼ੋਨ ਜਾਂ ਲੈਪਟਾਪ 'ਚ ਕੋਈ ਅਜਿਹੀ ਡਿਟੇਲ ਤਾਂ ਨਹੀਂ, ਜਿਸ ਨਾਲ ਦੇਸ਼ ਦੀ ਸੁਰੱਖਿਆ ਖ਼ਤਰੇ 'ਚ ਪੈ ਸਕਦੀ ਹੈ, ਜਾਂ ਉਕਤ ਯਾਤਰੀ ਨੇ ਕੋਈ ਜੁਰਮ ਤਾਂ ਨਹੀਂ ਕੀਤਾ। ਇਸ ਤੋਂ ਇਲਾਵਾ ਜੇਕਰ ਇਸ ਡਾਟਾ 'ਚ ਕੋਈ ਵੀ ਗੜਬੜੀ ਨਹੀਂ ਪਾਈ ਜਾਂਦੀ ਤਾਂ ਇਹ ਡਾਟਾ 21 ਦਿਨ ਬਾਅਦ ਡਿਲੀਟ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 'ਉਸ ਦੇ ਜਾਣ ਦਾ ਸਮਾਂ ਆ ਗਿਆ ਹੈ...', ਰੋਹਿਤ ਸ਼ਰਮਾ ਨੂੰ ਲੈ ਕੇ ਭਾਰਤੀ ਧਾਕੜ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e