ਲਹਿੰਦੇ ਪੰਜਾਬ ’ਚ ਮੰਦਰ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ
Monday, Sep 15, 2025 - 11:26 PM (IST)

ਲਾਹੌਰ (ਭਾਸ਼ਾ)–ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮੰਦਰ ਦੀ ਜ਼ਮੀਨ ’ਤੇ ਇਕ ਉੱਚ ਨੌਕਰਸ਼ਾਹ ਦੇ ਇਸ਼ਾਰੇ ’ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਗਿਆ ਹੈ। ਇਹ ਸਨਾਤਨ ਧਰਮ ਮੰਦਰ ਲਾਹੌਰ ਤੋਂ ਲੱਗਭਗ 250 ਕਿਲੋਮੀਟਰ ਦੂਰ ਭਲਵਾਲ ’ਚ ਸਥਿਤ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸੀਨੀਅਰ ਨੇਤਾ ਨਦੀਮ ਅਫਜ਼ਲ ਚੈਨ ਨੇ ਦੋਸ਼ ਲਾਇਆ ਕਿ ਭਲਵਾਲ ’ਚ ਮੰਦਰ ਦੀ ਜ਼ਮੀਨ ’ਤੇ ਪੰਜਾਬ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਮਾਨ ਦੇ ਇਸ਼ਾਰੇ ’ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਗਿਆ ਹੈ।