ਕੋਰੋਨਾ ਦੀ ਪਰਵਾਹ ਨਾ ਕਰਦੇ ਹੋਏ ਚੀਨ ''ਚ ਲੱਖਾਂ ਲੋਕ ਰਾਸ਼ਟਰੀ ਦਿਵਸ ਮਨਾਉਣ ਸੜਕਾਂ ''ਤੇ ਉਤਰੇ

Friday, Oct 02, 2020 - 12:00 AM (IST)

ਕੋਰੋਨਾ ਦੀ ਪਰਵਾਹ ਨਾ ਕਰਦੇ ਹੋਏ ਚੀਨ ''ਚ ਲੱਖਾਂ ਲੋਕ ਰਾਸ਼ਟਰੀ ਦਿਵਸ ਮਨਾਉਣ ਸੜਕਾਂ ''ਤੇ ਉਤਰੇ

ਬੀਜ਼ਿੰਗ - ਚੀਨ ਵਿਚ ਛੁੱਟੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਵੀਰਵਾਰ ਨੂੰ ਰਾਸ਼ਟਰੀ ਦਿਵਸ ਅਤੇ ਮੱਧ ਪਤਝੜ ਦਾ ਤਿਉਹਾਰ ਮਨਾਉਣ ਲਈ ਲੱਖਾਂ ਦੀ ਤਦਾਦ ਵਿਚ ਲੋਕ ਸੜਕਾਂ 'ਤੇ ਉਤਰ ਆਏ। ਵੁਹਾਨ ਅਤੇ ਦੇਸ਼ ਦੇ ਕੁਝ ਹਿੱਸੇ ਇਸ ਸਾਲ ਜਨਵਰੀ ਵਿਚ ਕੋਵਿਡ-19 ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਚੀਨ ਵਿਚ ਇਹ ਛੁੱਟੀਆਂ ਦਾ ਪਹਿਲਾ ਮੌਸਮ ਹੈ। ਚੀਨੀ ਜਨਗਣਰਾਜ ਦੇ ਗਠਨ ਦੀ 71ਵੀਂ ਵਰ੍ਹੇਗੰਢ ਨੂੰ ਮਨਾਉਣ ਲਈ 8 ਦਿਨਾਂ ਦੀ ਅਧਿਕਾਰਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਚੀਨ ਦੇ ਲੋਕਾਂ ਲਈ ਇਹ ਦੂਜਾ ਸਭ ਤੋਂ ਵੱਡਾ ਛੁੱਟੀ ਦਾ ਦਿਨ ਹੁੰਦਾ ਹੈ। ਇਸ ਦੌਰਾਨ ਲੱਖਾਂ ਲੋਕ ਵਿਦੇਸ਼ ਦੀ ਯਾਤਰਾ ਕਰਦੇ ਹਨ ਅਤੇ ਦੇਸ਼ ਵਿਚ ਆਪਣੇ ਰਿਸ਼ਤੇਦਾਰਾਂ ਦੇ ਇਥੇ ਅਤੇ ਸੈਰ-ਸਪਾਟੇ ਵਾਲੀਆਂ ਥਾਂਵਾਂ ਦੀ ਯਾਤਰਾ ਕਰਦੇ ਹਨ। ਕੋਵਿਡ-19 'ਤੇ ਕੰਟਰੋਲ ਪਾਉਣ ਤੋਂ ਬਾਅਦ ਘਰੇਲੂ ਯਾਤਰਾ ਤੋਂ ਵੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਹਾਲਾਂਕਿ, ਚੀਨ ਅਜੇ ਅੰਤਰਰਾਸ਼ਟਰੀ ਯਾਤਰਾ ਲਈ ਨਹੀਂ ਖੁਲ੍ਹਿਆ ਹੈ। ਇਸ ਵਿਚਾਲੇ, ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀਰਵਾਰ ਨੂੰ ਆਖਿਆ ਕਿ ਕੋਵਿਡ-19 ਦੇ 11 ਮਰੀਜ਼ਾਂ ਦੇ ਵਿਦੇਸ਼ਾਂ ਤੋਂ ਆਉਣ ਦੀ ਪੁਸ਼ਟੀ ਹੋਈ ਹੈ।

PunjabKesari

ਚੀਨ ਦੀ ਮੁੱਖ ਭੂਮੀ 'ਤੇ ਬੁੱਧਵਾਰ ਤੱਕ ਕੋਵਿਡ-19 ਦੇ ਕੁਲ 85,414 ਮਾਮਲੇ ਸਾਹਮਣੇ ਆਏ ਸਨ, ਇਨ੍ਹਾਂ ਵਿਚੋਂ 186 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕਮਿਸ਼ਨ ਮੁਤਾਬਕ 80,594 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਜਦਕਿ ਹੁਣ ਤੱਕ 4,634 ਮਰੀਜ਼ਾਂ ਦੀ ਮੌਤ ਹੋਈ ਹੈ। ਜਯਾਨ ਆਨ ਮੇਨ ਚੌਕ 'ਤੇ ਝੰਡਾ ਲਹਿਰਾਉਣ ਦੇ ਨਾਲ ਰਾਸ਼ਟਰੀ ਦਿਵਸ ਪ੍ਰੋਗਰਾਮ ਸ਼ੁਰੂ ਹੋਏ। ਸਰਕਾਰੀ ਨਿਊਜ਼ ਏਜੰਸੀ ਸ਼ਿੰਹੂਆ ਦੀ ਖਬਰ ਮੁਤਾਬਕ ਚੀਨ ਨੂੰ ਉਮੀਦ ਹੈ ਕਿ 'ਗੋਲਡਨ ਵੀਕ' ਛੁੱਟੀ ਦੌਰਾਨ ਅਰਥ ਵਿਵਸਥਾ ਨੂੰ ਵੀ ਨਵੀਂ ਜਾਨ ਮਿਲੇਗੀ, ਜਿਹੜੀ ਕੋਵਿਡ-19 ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।


author

Khushdeep Jassi

Content Editor

Related News