ਟਰੰਪ ਨਾਮਜ਼ਦ ਹੋਏ ਤਾਂ ਉਸ ਦੀ ਹਮਾਇਤ ਕਰਾਂਗਾ, ਮੈਂ ਰਾਸ਼ਟਰਪਤੀ ਬਣਿਆ ਤਾਂ ਉਸ ਨੂੰ ਮੁਆਫ਼ ਕਰਾਂਗਾ : ਰਾਮਾਸਵਾਮੀ
Monday, Sep 04, 2023 - 01:06 PM (IST)

ਵਾਸ਼ਿੰਗਟਨ (ਭਾਸ਼ਾ)– ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਵਬੰਰ, 2024 ਦੀਆਂ ਅਮਰੀਕੀ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਬਣਨ ਦੀ ਉਮੀਦ ਹੈ ਪਰ ਜੇਕਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਮਜ਼ਦਗੀ ਹਾਸਲ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਆਪਣੀ ਵੋਟ ਦੇਵਾਂਗਾ।
ਐਤਵਾਰ ਨੂੰ ਇਕ ਟਾਕ ਸ਼ੋਅ ਦੌਰਾਨ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਟਰੰਪ ਨੂੰ ਮੁਆਫ਼ ਕਰਨ ਦਾ ਇਰਾਦਾ ਵੀ ਜ਼ਾਹਿਰ ਕੀਤਾ, ਜੋ ਇਸ ਸਮੇਂ ’ਚ ਕਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਜੇਕਰ ਮੈਂ ਰਾਸ਼ਟਰਪਤੀ ਬਣਦਾ ਹਾਂ ਤਾਂ ਮੈਂ ਟਰੰਪ ਨੂੰ ਮੁਆਫ਼ ਕਰ ਦੇਵਾਂਗਾ ਕਿਉਂਕਿ ਇਸ ਨਾਲ ਦੇਸ਼ ਨੂੰ ਮੁੜ ਇਕਜੁਟ ਕਰਨ ’ਚ ਮਦਦ ਮਿਲੇਗੀ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ : ਨਿਊਯਾਰਕ ਪਹੁੰਚੇ ਹਜ਼ਾਰਾਂ ਪ੍ਰਵਾਸੀਆਂ ਨੂੰ ਨੌਕਰੀਆਂ ਤੇ ਪੱਕੇ ਘਰਾਂ ਦੀ ਤਲਾਸ਼
ਰਾਮਾਸਵਾਮੀ ਇਕਲੌਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ, ਜੋ ਖੁੱਲ੍ਹੇ ਤੌਰ ’ਤੇ ਟਰੰਪ ਦਾ ਸਮਰਥਨ ਕਰਦੇ ਹਨ, ਜੋ ਇਸ ਸਮੇਂ ਜ਼ਮਾਨਤ ’ਤੇ ਹਨ। ਉਹ ਟਰੰਪ ਦੀ ‘ਅਮਰੀਕਾ ਫਰਸਟ’ ਨੀਤੀ ਦੀ ਵੀ ਹਮਾਇਤ ਵੀ ਕਰਦੇ ਹਨ।
ਰਾਮਾਸਵਾਮੀ ਨੇ ਕਿਹਾ, ‘‘ਮੇਰੀ ਮੂਲ ਗੱਲ ਇਹ ਹੈ ਕਿ ਮੈਂ ਉਸ ਵਿਅਕਤੀ ਨੂੰ ਵੋਟ ਦੇਵਾਂਗਾ, ਜੋ ਮੈਨੂੰ ਲੱਗਦਾ ਹੈ ਕਿ ਇਸ ਦੇਸ਼ ਨੂੰ ਅੱਗੇ ਵਧਾਉਣ ਲਈ ਸਭ ਤੋਂ ਵਧੀਆ ਸਥਿਤੀ ’ਚ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਜੋਅ ਬਾਈਡੇਨ ਹਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।