ਜੇਕਰ ਪੁਰਸ਼ ਖਾਣਗੇ ਟਮਾਟਰ ਤਾਂ ਹੋ ਸਕਦੈ ਇਹ ਅਸਰ : ਅਮਰੀਕੀ ਡਾਕਟਰ

Saturday, Jul 15, 2017 - 08:20 AM (IST)

ਵਾਸ਼ਿੰਗਟਨ— ਜੇਕਰ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਵਧੀਆ ਹੈ। ਅਮਰੀਕੀ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਪੁਰਸ਼ ਟਮਾਟਰ ਖਾਣਗੇ ਤਾਂ ਉਨ੍ਹਾਂ ਨੂੰ ਚਮੜੀ ਦਾ ਕੈਂਸਰ ਹੋਣ ਦਾ ਖਤਰ ਘੱਟ ਹੋਵੇਗਾ। ਇਕ ਅਧਿਐਨ ਮਗਰੋਂ ਇਹ ਸਿੱਟਾ ਕੱਢਿਆ ਗਿਆ ਹੈ। 
ਅਮਰੀਕਾ ਦੇ ਕੋਲੰਬਸ 'ਚ 'ਓਹਿਓ ਸਟੇਟ ਯੂਨੀਵਰਸਿਟੀ' ਦੇ ਸਟਡੀ ਕੋ-ਆਥਰ ਜੈਸਿਕਾ ਕੂਪਰਸਟੋਨ ਨੇ ਕਿਹਾ,''ਟਮਾਟਰ ਅਤੇ ਕੈਂਸਰ ਵਿਚਲੇ ਰਿਸ਼ਤੇ ਦੀ ਥੀਊਰੀ ਇਹ ਹੈ ਕਿ ਪਿਗਮੈਂਟਿੰਗ ਕਮਪਾਊਂਡਜ਼ ਡਾਇਟਰੀ ਕੈਰੋਟੀਨੋਇਡ ਜੋ ਕਿ ਟਮਾਟਰ ਨੂੰ ਉਸ ਦਾ ਰੰਗ ਦਿੰਦਾ ਹੈ, ਯੂ.ਵੀ. (ਅਲਟਰਾਵਾਇਲਟ) ਲਾਈਟ ਪੈਣ 'ਤੇ ਵਈ ਚਮੜੀ ਦੀ ਰੱਖਿਆ ਕਰ ਸਕਦਾ ਹੈ। ਅਧਿਐਨ 'ਚ ਖੋਜੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੋਸ਼ਣ ਚਮੜੀ ਦਾ ਕੈਂਸਰ ਬਦਲ ਸਕਦਾ ਹੈ। ਚੂਹੇ 'ਤੇ ਹੋਈ ਖੋਜ ਦਾ ਇਹ ਨਤੀਜਾ ਦੱਸਿਆ ਗਿਆ ਹੈ ਕਿ ਨਰ ਚੂਹਿਆਂ ਨੂੰ ਪਹਿਲੇ 35 ਹਫਤਿਆਂ ਤਕ ਰੋਜ਼ਾਨਾ 10 ਫੀਸਦੀ ਟਮਾਟਰ ਪਾਊਡਰ ਖਿਲਾਇਆ ਗਿਆ ਅਤੇ ਇਸ ਤੋਂ ਬਾਅਦ ਅਲਟਰਾਵਾਇਲਟ ਲਾਈਟ ਪਾਈ ਗਈ। ਦੇਖਣ ਨੂੰ ਮਿਲਿਆ ਕਿ ਜਿਨ੍ਹਾਂ ਚੂਹਿਆਂ ਨੇ ਉਹ ਹਾਈਡ੍ਰੇਟੇਡ ਟਮਾਟਰ ਨਹੀਂ ਖਾਦੇ ਸਨ ਉਨ੍ਹਾਂ 'ਤੇ ਇਸ ਦਾ ਬੁਰਾ ਪ੍ਰਭਾਵ ਪਿਆ ਪਰ ਜਿਹੜੇ ਚੂਹਿਆਂ ਨੇ ਇਸ ਨੂੰ ਖਾਦਾ ਸੀ ਉਨ੍ਹਾਂ 'ਤੇ ਇਸ ਦਾ 50 ਫੀਸਦੀ ਪ੍ਰਭਾਵ ਘੱਟ ਪਿਆ।


Related News