ਬ੍ਰਹਿਸਪਤੀ ਦੇ ਚੰਦਰਮਾ ਯੂਰੋਪਾ ''ਤੇ ਹਨ ਬਰਫ ਨਾਲ ਬਣੀਆਂ ਧਾਰੀਆਂ

10/12/2018 8:13:51 PM

ਲੰਡਨ (ਭਾਸ਼ਾ)— ਵਿਗਿਆਨੀਆਂ ਨੇ ਕਿਹਾ ਹੈ ਕਿ ਬ੍ਰਹਿਸਪਤੀ ਦੇ ਚੰਦਰਮਾ 'ਯੂਰੋਪਾ' ਦੇ ਖੇਤਰਾਂ 'ਚ ਲੱਗਭਗ 15 ਮੀਟਰ ਉੱਚੀ ਬਰਫ ਦੀ ਧਾਰਦਾਰ ਚਾਦਰ ਫੈਲੀ ਹੋਈ ਹੋ ਸਕਦੀ ਹੈ। ਇਹ ਉਥੇ ਜ਼ਿੰਦਗੀ ਦੀ ਭਾਲ ਨੂੰ ਮੁਸ਼ਕਲ ਬਣਾ ਸਕਦੀ ਹੈ। ਬ੍ਰਿਟੇਨ ਸਥਿਤ ਕਾਰਡੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੱਸਿਆ ਕਿ ਪਿਛਲੀਆਂ ਪੁਲਾੜੀ ਮੁਹਿੰਮਾਂ 'ਚ ਯੂਰੋਪਾ ਨੂੰ ਸਾਡੀ ਸੌਰ ਪ੍ਰਣਾਲੀ ਵਿਚ ਜੀਵਨ ਲਈ ਸਭ ਤੋਂ ਵੱਧ ਅਨੁਕੂਲ ਰਸਤਿਆਂ 'ਚ ਇਕ ਪਾਇਆ ਗਿਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਦੀ ਸਤ੍ਹਾ ਦੇ ਹੇਠਾਂ ਪਾਣੀ ਦੇ ਵੱਡੇ ਸਮੁੰਦਰ ਹੈ।

'ਨੇਚਰ ਜਿਓਸਾਇੰਸ ਜਰਨਲ 'ਚ ਛਪੇ ਨਵੇਂ ਅਧਿਐਨ ਮੁਤਾਬਕ ਕਿਸੇ ਸੰਭਾਵਤ 'ਲੈਂਡਿੰਗ ਮਿਸ਼ਨ' ਨੂੰ ਯੂਰੋਪਾ ਦੀ ਸਤ੍ਹਾ 'ਤੇ ਉਤਰਨ ਤੋਂ ਪਹਿਲਾਂ 'ਪੈਨੀਟੈਂਟਸ' ਨਾਂ ਦੀਆਂ ਖਤਰਨਾਕ ਰੁਕਾਵਟਾਂ ਨੂੰ ਪਾਰ ਕਰਨਾ ਹੋਵੇਗਾ। ਪੈਨੀਟੈਂਟਸ ਧਾਰਦਾਰ ਕਿਨਾਰੇ ਵਾਲੀ ਬਰਫ ਦੀਆਂ ਬਣੀਆਂ ਚਾਦਰਾਂ ਹਨ ਅਤੇ ਇਨ੍ਹਾਂ ਦੀ ਨੋਕ ਵੀ ਬਰਫ ਦੀ ਬਣੀ ਹੋਈ ਹੈ। ਕਾਰਡਿਫ ਯੂਨੀਵਰਸਿਟੀ ਦੇ ਸਕੂਲ ਆਫ ਅਰਥ ਐਂਡ ਓਸ਼ਨ ਸਾਇੰਸਜ਼ ਦੇ ਡੈਨੀਅਲ ਹੋਬਲੇ ਨੇ ਦੱਸਿਆ ਕਿ ਬ੍ਰਹਿਸਪਤੀ ਦੇ ਇਸ ਉਪਗ੍ਰਹਿ ਬਾਰੇ ਸੰਭਾਵਨਾਵਾਂ ਲੱਭਣ ਦੇ ਨਾਲ-ਨਾਲ ਸੰਭਾਵਿਤ ਖਤਰੇ ਵੀ ਪੇਸ਼ ਆ ਸਕਦੇ ਹਨ।


Related News