ਮੈਨੂੰ ਦੇਸ਼ ਛੱਡ ਕੇ 3 ਸਾਲ ਜਲਾਵਤਨ ਰਹਿਣ ਦੀ ਪੇਸ਼ਕਸ਼ ਕੀਤੀ ਗਈ ਸੀ : ਇਮਰਾਨ ਖਾਨ
Sunday, Jan 05, 2025 - 02:30 AM (IST)
ਲਾਹੌਰ (ਭਾਸ਼ਾ) - ਪਾਕਿਸਤਾਨ ਦੀ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 3 ਸਾਲ ਦੀ ਜਲਾਵਤਨ ’ਤੇ ਦੇਸ਼ ਛੱਡਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਸਾਬਕਾ ਕ੍ਰਿਕਟਰ ਖਾਨ (72) ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਾਰੀ ਕੀਤੀ ਇਕ ਪੋਸਟ ’ਚ ਕਿਹਾ ਕਿ ਜਦੋਂ ਮੈਂ ਅਟਕ ਜੇਲ ’ਚ ਸੀ ਤਾਂ ਮੈਨੂੰ 3 ਸਾਲ ਦੀ ਜਲਾਵਤਨ ’ਤੇ ਦੇਸ਼ ਛੱਡਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਪਾਕਿਸਤਾਨ ’ਚ ਹੀ ਰਹਾਂਗਾ ਅਤੇ ਮਰਾਂਗਾ। ਸਾਬਕਾ ਪ੍ਰਧਾਨ ਮੰਤਰੀ ਅਗਸਤ 2023 ਤੋਂ ਅਦਿਆਲਾ ਜੇਲ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਮੇਰਾ ਰੁਖ ਸਪੱਸ਼ਟ ਹੈ, ਪਹਿਲਾਂ ਮੇਰੇ ਹਿਰਾਸਤ ’ਚ ਲਏ ਗਏ ਵਰਕਰਾਂ ਅਤੇ ਨੇਤਾਵਾਂ ਨੂੰ ਰਿਹਾਅ ਕੀਤਾ ਜਾਵੇ। ਉਸ ਤੋਂ ਬਾਅਦ ਹੀ ਮੈਂ ਆਪਣੀ ਨਿੱਜੀ ਸਥਿਤੀ ਬਾਰੇ ਚਰਚਾ ਕਰਨ ’ਤੇ ਵਿਚਾਰ ਕਰਾਂਗਾ।