ਨਵ ਜੰਮੇ ਬੱਚੇ ਨਾਲ ਲਿਫਟ 'ਚ ਜਾ ਰਹੀ ਮਾਂ ਦੇ ਹੋਏ ਦੋ ਟੋਟੇ, ਦਿਲ ਦਹਿਲਾ ਦੇਣ ਵਾਲਾ ਹੈ ਮਾਮਲਾ (ਤਸਵੀਰਾਂ)

Tuesday, Aug 22, 2017 - 02:58 PM (IST)

ਨਵ ਜੰਮੇ ਬੱਚੇ ਨਾਲ ਲਿਫਟ 'ਚ ਜਾ ਰਹੀ ਮਾਂ ਦੇ ਹੋਏ ਦੋ ਟੋਟੇ, ਦਿਲ ਦਹਿਲਾ ਦੇਣ ਵਾਲਾ ਹੈ ਮਾਮਲਾ (ਤਸਵੀਰਾਂ)

ਮੈਡ੍ਰਿਡ— ਸਪੇਨ 'ਚ ਇਕ ਔਰਤ ਦੀ ਮੌਤ ਦਾ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਹਸਪਤਾਲ ਸਟਾਫ ਉਸ ਨੂੰ ਇਕ ਸਟਰੈਚਰ 'ਤੇ ਲੈ ਜਾ ਰਿਹਾ ਸੀ, ਤਦ ਹੀ ਲਿਫਟ ਦੇ ਅਚਾਨਕ ਉੱਪਰ ਵੱਲ ਜਾਣ ਦੇ ਕਾਰਨ ਔਰਤ ਦਾ ਸਰੀਰ ਵੱਢਿਆ ਗਿਆ।  28 ਸਾਲਾ ਔਰਤ ਦਾ ਅੱਧਾ ਸਰੀਰ ਲਿਫਟ ਦੇ ਬਾਹਰ ਅਤੇ ਅੱਧਾ ਹਿੱਸਾ ਲਿਫਟ ਦੇ ਬਾਹਰ ਡਿੱਗ ਗਿਆ। ਸਰੀਰ ਦੇ ਦੋ ਟੁੱਕੜੇ ਦੇਖ ਉੱਥੇ ਮੌਜੂਦ ਹਰ ਵਿਅਕਤੀ ਕੰਬ ਉੱਠਿਆ। ਇਸ ਔਰਤ ਦੇ ਨਾਲ ਉਸ ਦਾ ਨਵ ਜੰਮਿਆ ਬੱਚਾ ਵੀ ਸੀ ਜੋ ਖੁਸ਼ਕਿਸਮਤੀ ਨਾਲ ਬਚ ਗਿਆ। 

PunjabKesari
ਔਰਤ ਦਾ ਨਾਂ ਰੋਸਿਓ ਕਾਰਟੇ ਨੂਨੇਜ ਦੱਸਿਆ ਜਾ ਰਿਹਾ ਹੈ। ਉਸ ਦੀਆਂ 3 ਅਤੇ 4 ਸਾਲ ਦੀਆਂ ਦੋ ਧੀਆਂ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਲਿਫਟ ਦੀ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰ ਗਿਆ। ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ।

PunjabKesari

ਉਸ ਦੇ ਪਰਿਵਾਰ ਨੇ ਕਿਹਾ ਕਿ ਉਹ ਤਾਂ ਬੱਚੇ ਦੇ ਜਨਮ ਦੀਆਂ ਖੁਸ਼ੀਆਂ ਮਨਾ ਰਹੇ ਸਨ ਪਰ ਰੋਸਿਓ ਦੀ ਮੌਤ ਨੇ ਉਨ੍ਹਾਂ ਨੂੰ ਅੰਦਰ ਤਕ ਤੋੜ ਦਿੱਤਾ ਹੈ। ਮਾਮਲੇ ਦੀ ਜਾਂਚ ਕਰਨ ਲਈ ਇਕ ਟੀਮ ਬਣਾਈ ਗਈ ਹੈ।


Related News