ਪਾਕਿਸਤਾਨ ''ਚ ਵਾਪਰੀ ਲੂ ਕੰਢੇ ਕਰ ਦੇਣ ਵਾਲੀ ਵਾਰਦਾਤ, ਪਤੀ ਨੇ ਵੱਢਿਆ ਪਤਨੀ ਦਾ ਸਿਰ

Monday, Aug 07, 2017 - 07:13 PM (IST)

ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਸਿਰ ਨੌਕਰੀ ਨਾ ਛੱਡਣ ਦੀ ਵਜ੍ਹਾ ਤੋਂ ਕੁਹਾੜੀ ਨਾਲ ਵੱਢ ਦਿੱਤਾ। ਪੁਲਸ ਨੇ ਦੱਸਿਆ ਕਿ ਸ਼ਾਮਕੇ ਭਾਟੀਆਨ ਵਿਚ ਰਹਿਣ ਵਾਲੀ ਤਿੰਨ ਬੱਚਿਆਂ ਦੀ ਮਾਂ ਨਸਰੀਨ ਉਸ ਦੇ ਗੁਆਂਢੀਆਂ ਨੂੰ ਮਾਂਗਾ ਮੰਡੀ ਸਥਿਤ ਘਰ ਵਿਚ ਮ੍ਰਿਤਕ ਮਿਲੀ। ਇਹ ਥਾਂ ਲਾਹੌਰ ਤੋਂ 41 ਕਿਲੋਮੀਟਰ ਦੀ ਦੂਰੀ 'ਤੇ ਹੈ।
ਪਾਕਿਸਤਾਨ ਅਖਬਾਰ 'ਡਾਨ' ਦੀ ਖਬਰ ਮੁਤਾਬਕ ਪੁਲਸ ਨਾਲ ਮਿਲ ਕੇ ਫੋਰੈਂਸਿਕ ਮਾਹਰਾਂ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਜਮ੍ਹਾ ਕਰ ਕੇ ਗਵਾਹਾਂ ਦੇ ਬਿਆਨ ਦਰਜ ਕਰ ਲਏ ਹਨ। ਮਹਿਲਾ ਦੀ ਲਾਸ਼ ਨੂੰ ਸ਼ਹਿਰ ਦੇ ਮੁਰਦਾਘਰ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਦਰ ਡਿਵੀਜ਼ਨ ਦੇ ਪੁਲਸ ਇੰਸਪੈਕਟਰ ਮਾਹੇਰ ਮੁਮਤਾਜ ਨੇ ਦੱਸਿਆ ਕਿ ਮਹਿਲਾ ਰਾਏਵਿੰਦ ਖੇਤਰ ਦੀ ਇਕ ਫੈਕਟਰੀ 'ਚ ਕੰਮ ਕਰਦੀ ਸੀ ਪਰ ਉਸ ਦੇ ਪਤੀ ਨੂੰ ਇਹ ਪਸੰਦ ਨਹੀਂ ਸੀ ਅਤੇ ਉਹ ਉਸ ਨੂੰ ਨੌਕਰੀ ਛੱਡਣ ਨੂੰ ਕਹਿੰਦਾ ਸੀ। 
ਪੁਲਸ ਇੰਸਪੈਕਟਰ ਮੁਮਤਾਜ ਨੇ ਦੱਸਿਆ ਕਿ ਪਤੀ ਦੇ ਮਨਾ ਕਰਨ ਤੋਂ ਬਾਅਦ ਵੀ ਨਸਰੀਨ ਕੰਮ ਕਰਦੀ ਰਹੀ। ਪੁਲਸ ਅਧਿਕਾਰੀ ਨੇ ਮ੍ਰਿਤਕ ਮਹਿਲਾ ਦੇ ਬੱਚਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮਹਿਲਾ ਦੇ ਪਤੀ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਨਸਰੀਨ 'ਤੇ ਕੁਹਾੜੀ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਸੀ, ਜਦੋਂ ਉਹ ਸੁੱਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਪਤੀ ਦੇ ਘਰ 'ਚੋਂ ਜਾਣ ਤੋਂ ਬਾਅਦ ਬੱਚਿਆਂ ਨੇ ਕੁਝ ਗੁਆਂਢੀਆਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਮਹਿਲਾ ਦੀ ਸਿਰ ਕਟੀ ਲਾਸ਼ ਦੇਖੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਤੀ ਨੂੰ ਗ੍ਰਿਫਤਾਰ ਕਰਨ ਲਈ ਤਲਾਸ਼ ਜਾਰੀ ਹੈ।


Related News