ਅਟਲਾਂਟਿਕ ਮਹਾਸਾਗਰ ''ਚ ਚੱਕਰਵਾਤ ''ਕਿਰਕ'' ਮਜ਼ਬੂਤ ਹੋ ਕੇ ਸ਼੍ਰੇਣੀ 3 ਦੇ ਤੂਫਾਨ ''ਚ ਬਦਲਿਆ
Thursday, Oct 03, 2024 - 03:45 PM (IST)
ਮਿਆਮੀ/ਅਮਰੀਕਾ (ਏਜੰਸੀ)- ਅਟਲਾਂਟਿਕ ਮਹਾਸਾਗਰ ਵਿੱਚ ਉੱਠਿਆ ਚੱਕਰਵਾਤ ‘ਕਿਰਕ’ ਬੁੱਧਵਾਰ ਨੂੰ ਮਜ਼ਬੂਤ ਹੋ ਕੇ ਸ਼੍ਰੇਣੀ ਤਿੰਨ ਦੇ ਤੂਫਾਨ ਵਿੱਚ ਤਬਦੀਲ ਹੋ ਗਿਆ ਅਤੇ ਇਸ ਦੇ ਤੇਜ਼ੀ ਨਾਲ ਗੰਭੀਰ ਤੂਫਾਨ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਤੱਟਵਰਤੀ ਖੇਤਰਾਂ ਲਈ ਕੋਈ ਨਿਗਰਾਨੀ ਜਾਂ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ ਅਤੇ ਤੂਫਾਨ ਪ੍ਰਣਾਲੀ ਨੂੰ ਅਜੇ ਤੱਕ ਮੈਦਾਨੀ ਖੇਤਰਾਂ ਲਈ ਖ਼ਤਰਾ ਨਹੀਂ ਮੰਨਿਆ ਗਿਆ ਸੀ।
ਇਹ ਵੀ ਪੜ੍ਹੋ: ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ
ਮਿਆਮੀ ਸਥਿਤ ਯੂ.ਐੱਸ. ਨੈਸ਼ਨਲ ਹਰੀਕੇਨ ਸੈਂਟਰ' ਨੇ ਕਿਹਾ ਕਿ 'ਕਿਰਕ' ਮਜ਼ਬੂਤ ਹੋ ਕੇ ਸ਼੍ਰੇਣੀ 3 ਤੂਫ਼ਾਨ ਵਿੱਚ ਗਿਆ ਹੈ। ਤੂਫਾਨ ਦਾ ਪ੍ਰਭਾਵ ਲੈਸਰ ਐਂਟੀਲਜ਼ ਤੋਂ ਲਗਭਗ 1,855 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿੱਚ ਸੀ ਅਤੇ ਇਸਦੀ ਵੱਧ ਤੋਂ ਵੱਧ ਰਫ਼ਤਾਰ 195 ਕਿਲੋਮੀਟਰ ਪ੍ਰਤੀ ਘੰਟਾ ਸੀ। ਤੂਫਾਨ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਸ ਹਫਤੇ ਇਸ ਦੇ ਹੌਲੀ-ਹੌਲੀ ਉੱਤਰ-ਉੱਤਰ-ਪੱਛਮ ਅਤੇ ਉੱਤਰ ਵੱਲ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ
ਯੂ.ਐੱਸ. ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਚੱਕਰਵਾਤ ਕਾਰਨ ਸਮੁੰਦਰ ਵਿੱਚ ਵੱਡੀਆਂ ਲਹਿਰਾਂ ਉੱਠ ਸਕਦੀਆਂ ਹਨ, ਜਿਸ ਨਾਲ ਸਰਫਿੰਗ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਚੱਕਰਵਾਤ ਹਫਤੇ ਦੇ ਅੰਤ ਤੱਕ ਲੀਵਾਰਡ ਟਾਪੂ ਸਮੂਹ ਅਤੇ ਬਰਮੂਡਾ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਮਰੀਕਾ ਦੇ ਦੱਖਣ-ਪੂਰਬੀ ਖੇਤਰ ਦੇ ਬਹੁਤ ਸਾਰੇ ਲੋਕ ਅਜੇ ਵੀ ਪਾਣੀ, ਮੋਬਾਈਲ ਫੋਨ ਸੇਵਾ ਅਤੇ ਬਿਜਲੀ ਤੋਂ ਵਾਂਝੇ ਹਨ, ਕਿਉਂਕਿ 'ਕਿਰਕ' ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਬਚਾਅ ਟੀਮਾਂ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੀਆਂ ਹਨ ਜੋ ਪਿਛਲੇ ਹਫਤੇ ਸ਼੍ਰੇਣੀ 4 ਦੇ ਤੂਫਾਨ 'ਹੇਲੇਨ' ਕਾਰਨ ਲਾਪਤਾ ਹਨ।
ਇਹ ਵੀ ਪੜ੍ਹੋ: ਤੇਜ਼ ਹਵਾਵਾਂ ਨਾਲ ਤਾਈਵਾਨ ਦੇ ਤੱਟ 'ਤੇ ਪਹੁੰਚਿਆ ਤੂਫਾਨ 'ਕਰੈਥਨ', 2 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8