ਹੰਗਰੀ ''ਚ ਸੈਲਾਨੀ ਕਿਸ਼ਤੀ ਹੋਈ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ

Thursday, May 30, 2019 - 08:42 AM (IST)

ਬੁਡਾਪੇਸਟ— ਹੰਗਰੀ ਦੀ ਰਾਜਧਾਨੀ ਬੁਡਾਪੇਸਟ 'ਚ ਇਕ ਸੈਲਾਨੀ ਕਿਸ਼ਤੀ ਦੇ ਉਲਟ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਸੈਲਾਨੀ ਲਾਪਤਾ ਦੱਸੇ ਜਾ ਰਹੇ ਹਨ। ਹੰਗਰੀ ਗ੍ਰਹਿ ਮੰਤਰਾਲੇ ਮੁਤਾਬਕ ਬੁਡਾਪੇਸਟ 'ਚ ਬੁੱਧਵਾਰ ਨੂੰ ਦੋ ਕਿਸ਼ਤੀਆਂ ਟਕਰਾਅ ਜਾਣ ਕਾਰਨ ਇਨ੍ਹਾਂ 'ਚੋਂ ਇਕ ਕਿਸ਼ਤੀ ਡੁੱਬ ਗਈ। 

ਕਿਸ਼ਤੀ 'ਚ 34 ਲੋਕ ਸਵਾਰ ਸਨ। ਹਾਦਸੇ 'ਚ 14 ਲੋਕ ਸੁਰੱਖਿਅਤ ਬਚ ਗਏ ਅਤੇ ਇਕ ਨੂੰ ਬਚਾ ਲਿਆ ਗਿਆ ਜਦਕਿ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਕਈ ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਕਿਸ਼ਤੀਆਂ 'ਚ ਜ਼ਿਆਦਾਤਰ ਸੈਲਾਨੀ ਏਸ਼ੀਆ ਤੋਂ ਹੀ ਸਨ। ਕੁਝ ਮੀਡੀਆ ਖਬਰਾਂ 'ਚ ਦੱਸਿਆ ਗਿਆ ਕਿ ਇਹ ਸੈਲਾਨੀ ਉੱਤਰੀ ਕੋਰੀਆ ਤੋਂ ਆਏ ਸਨ। ਫਿਲਹਾਲ ਬਚਾਅ ਮੁਹਿੰਮ ਜਾਰੀ ਹੈ।

 


Related News