ਕੀਨੀਆ ''ਚ ਚੀਨ ਦੇ ਖ਼ਿਲਾਫ਼ ਪ੍ਰਦਰਸ਼ਨ, ਵਪਾਰਕ ਬਾਜ਼ਾਰ ''ਚ ਘੁਸਪੈਠ ਦੇ ਵਿਰੋਧ ''ਚ ਸੜਕਾਂ ''ਤੇ ਉਤਰੇ ਵਪਾਰੀ

Friday, Mar 03, 2023 - 12:00 PM (IST)

ਕੀਨੀਆ ''ਚ ਚੀਨ ਦੇ ਖ਼ਿਲਾਫ਼ ਪ੍ਰਦਰਸ਼ਨ, ਵਪਾਰਕ ਬਾਜ਼ਾਰ ''ਚ ਘੁਸਪੈਠ ਦੇ ਵਿਰੋਧ ''ਚ ਸੜਕਾਂ ''ਤੇ ਉਤਰੇ ਵਪਾਰੀ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਬਾਅਦ ਚੀਨ ਨੇ ਹੁਣ ਕੀਨੀਆ 'ਚੋਂ ਵੀ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੀ ਕੀਨੀਆ ਦੇ ਬਾਜ਼ਾਰ ਅਤੇ ਵਪਾਰ 'ਤੇ ਮੁਕਾਬਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਚੀਨੀ ਵਪਾਰੀ ਵਲੋਂ ਕੀਨੀਆਈ ਬਾਜ਼ਾਰ 'ਚ ਮੁਕਾਬਲੇ ਦਾ ਹਵਾਲਾ ਦਿੰਦੇ ਹੋਏ ਸੈਂਕੜਾ ਵਪਾਰੀਆਂ ਨੇ 28 ਫਰਵਰੀ ਨੂੰ ਨੈਰੋਬੀ ਦੇ ਕੇਂਦਰੀ ਵਪਾਰੀ ਜ਼ਿਲ੍ਹੇ 'ਚ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ

ਡਾਊਨਟਾਊਨ ਕੇਂਦਰਾਂ ਤੋਂ ਆਏ ਵਪਾਰੀਆਂ ਨੇ ਕਿਹਾ ਹੈ ਕਿ ਚੀਨੀ ਵਪਾਰੀਆਂ ਨੇ ਬਹੁਤ ਘੱਟ ਕੀਮਤਾਂ 'ਤੇ ਮਾਲ ਦੀ ਪੇਸ਼ਕਸ਼ ਕਰਕੇ ਉਨ੍ਹਾਂ ਨੂੰ ਵਪਾਰ ਤੋਂ ਬਾਹਰ ਕਰ ਦਿੱਤਾ ਜਿਸ ਨਾਲ ਉਨ੍ਹਾਂ ਬਹੁਤ ਨੁਕਸਾਨ ਹੋ ਰਿਹਾ ਹੈ। 

ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਨਿਆਮਾਕਿਮਾ ਦੇ ਇੱਕ ਇਲੈਕਟ੍ਰੋਨਿਕਸ ਡੀਲਰ ਨੇ ਦਿ ਸਟੈਂਡਰਡ ਨੂੰ ਦੱਸਿਆ, "ਮੈਂ ਇੱਥੇ ਕੀਨੀਆ ਦੇ ਬਾਜ਼ਾਰ 'ਚ ਚੀਨੀ ਵਪਾਰੀਆਂ ਦੇ ਹਮਲੇ ਦੇ ਵਿਰੁੱਧ ਹਾਂ। ਵਿਦੇਸ਼ੀ ਇਕ ਹੀ ਸਮੇਂ 'ਚ ਨਿਰਮਾਤਾ ਅਤੇ ਵਿਕਰੇਤਾ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਨਹੀਂ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ

ਕੀਨੀਆ 'ਚ ਉਹ ਵਿਤਰਕ ਅਤੇ ਪ੍ਰਚੂਨ ਵਿਕਰੇਤਾ ਹਨ। ਉਨ੍ਹਾਂ ਨੇ ਸਾਨੂੰ ਕਾਰੋਬਾਰ ਤੋਂ ਬਾਹਰ ਕਰ ਦਿੱਤਾ ਹੈ। ਵਪਾਰੀਆਂ ਨੇ ਤੱਖਤੀਆਂ ਨੂੰ ਲੈ ਕੇ ਅਤੇ ਗਾਉਂਦੇ ਹੋਏ ਹਰਾਮਬੀ ਐਵੇਨਿਊ ਸਮੇਤ ਸੀਬੀਡੀ ਦੀਆਂ ਗਲੀਆਂ 'ਚ ਮਾਰਚ ਕੀਤਾ, ਜਿੱਥੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਦਫ਼ਤਰ ਸਥਿਤ ਹਨ। ਪ੍ਰਦਰਸ਼ਨਕਾਰੀਆਂ ਨੂੰ ਸੀਬੀਡੀ 'ਚ ਅੱਗੇ ਵਧਣ ਤੋਂ ਰੋਕਣ ਲਈ ਪੁਲਸ ਅਧਿਕਾਰੀਆਂ ਨੇ 28 ਫਰਵਰੀ 2023 ਨੂੰ ਹੈਲ ਸੈਲਸੀ ਐਵੇਨਿਊ ਨੂੰ ਘੇਰ ਲਿਆ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News