ਅਮਰੀਕੀ ਏਅਰਲਾਈਨਜ਼ ਨੇ ਰੱਦ ਕੀਤੀਆਂ ਸੈਂਕੜੇ ਉਡਾਣਾਂ
Wednesday, Nov 03, 2021 - 01:53 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀਆਂ ਕਈ ਏਅਰਲਾਈਨਜ਼ ਖਰਾਬ ਮੌਸਮ ਅਤੇ ਸਟਾਫ ਦੀ ਘਾਟ ਕਾਰਨ ਲਗਾਤਾਰ ਸੈਂਕੜੇ ਉਡਾਣਾਂ ਰੱਦ ਕਰ ਰਹੀਆਂ ਹਨ। ਉਡਾਣਾਂ ਰੱਦ ਕਰਨ ਦੀ ਪ੍ਰਕਿਰਿਆ 'ਚ ਸੋਮਵਾਰ ਨੂੰ ਹੋਰ ਉਡਾਣਾਂ ਰੱਦ ਹੋਣ ਨਾਲ ਰੱਦ ਹੋਈਆਂ ਉਡਾਣਾਂ ਦੀ ਕੁੱਲ ਗਿਣਤੀ ਲਗਭਗ 2,300 ਤੱਕ ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਜਲਵਾਯੂ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਭਾਰਤ ਰਵਾਨਾ ਹੋਏ PM ਮੋਦੀ
ਸਟਾਫ ਦੀ ਕਮੀ ਨੇ ਖਾਸ ਤੌਰ 'ਤੇ ਅਮਰੀਕੀ ਏਅਰਲਾਈਨਜ਼, ਸਾਊਥਵੈਸਟ ਏਅਰਲਾਈਨਜ਼ ਕੰਪਨੀ ਅਤੇ ਸਪਿਰਿਟ ਏਅਰਲਾਈਨਜ਼ ਇੰਕ ਨੂੰ ਪ੍ਰਭਾਵਿਤ ਕੀਤਾ ਹੈ। ਇਹ ਏਅਰਲਾਈਨਜ਼ ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ ਲੋੜੀਂਦੇ ਪਾਈਲਟਾਂ ਅਤੇ ਫਲਾਈਟ ਅਟੈਂਡੈਂਟਾਂ ਨੂੰ ਲੱਭਣ 'ਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਫਲਾਈਟ ਅਟੈਂਡੈਂਟਸ ਯੂਨੀਅਨ ਏ.ਪੀ.ਐੱਫ.ਏ. ਅਨੁਸਾਰ ਅਮਰੀਕਾ 'ਚ ਫਲਾਈਟ ਅਟੈਂਡੈਂਟ ਸਟਾਫਿੰਗ ਸਮੱਸਿਆ ਤਣਾਅਪੂਰਨ ਹੈ ।
ਇਹ ਵੀ ਪੜ੍ਹੋ : ਕੈਲੀਫੋਰਨੀਆ ਨਿਵਾਸੀ 'ਤੇ ਲੱਗਾ ਫਲਾਈਟ ਅਟੈਂਡੈਂਟ 'ਤੇ ਹਮਲਾ ਕਰਨ ਦਾ ਦੋਸ਼
ਏਅਰਲਾਈਨਜ਼ ਖਰਾਬ ਮੌਸਮ ਦੇ ਮੱਦੇਨਜ਼ਰ ਵੀ ਉਡਾਣਾਂ ਰੱਦ ਕਰ ਰਹੀਆਂ ਹਨ। ਡੈਲਾਸ/ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ 'ਤੇ ਤੇਜ਼ ਹਵਾਵਾਂ ਨੇ ਅਮਰੀਕੀਆਂ ਦੀ ਆਮਦ ਦੀ ਸਮਰੱਥਾ ਨੂੰ ਅੱਧੇ ਤੋਂ ਵੱਧ ਘਟਾ ਦਿੱਤਾ ਹੈ ਅਤੇ ਖਰਾਬ ਮੌਸਮ ਨੇ ਸਟਾਫ 'ਤੇ ਵੀ ਅਸਰ ਪਾਇਆ ਹੈ। ਹਾਲਾਂਕਿ, ਕੁਝ ਏਅਰਲਾਈਨਜ਼ ਆਉਂਦੇ ਦਿਨਾਂ 'ਚ ਸਟਾਫ ਦੀ ਸਮੱਸਿਆ ਦਾ ਹੱਲ ਹੋਣ ਦੀ ਉਮੀਦ ਕਰ ਰਹੇ ਹਨ।
ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਪ੍ਰਗਟਾਈ ਸਹਿਮਤੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।