ਪਾਕਿ ''ਚ ਅਗਵਾ ਕਰਨ ਦੇ ਬਾਅਦ ਈਸਾਈ ਬੱਚੀ ਦਾ ਕਤਲ, HRFP ਨੇ ਮੰਗਿਆ ਨਿਆਂ

01/13/2021 5:55:57 PM

ਪੇਸ਼ਾਵਰ (ਬਿਊਰੋ): ਇਕ ਮਨੁੱਖੀ ਅਧਿਕਾਰ ਸਮੂਹ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਗਵਾ ਕਰਨ ਦੇ ਬਾਅਦ ਮਾਰੀ ਗਈ ਈਸਾਈ ਬੱਚੀ ਇਸ਼ਲ ਅਫਜ਼ਲ ਲਈ ਨਿਆਂ ਦੀ ਮੰਗ ਕੀਤੀ ਹੈ। ਹਿਊਮਨ ਰਾਈਟਸ ਫੋਕਸ ਪਾਕਿਸਤਾਨ (HRFP) ਨੇ ਇਕ ਮੀਡੀਆ ਬਿਆਨ ਵਿਚ ਕਿਹਾ ਕਿ ਇਸ਼ਲ ਨੂੰ ਅਣਪਛਾਤੇ ਹਮਲਾਵਰਾਂ ਨੇ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਫੈਸਲਾਬਾਦ ਦੇ ਲਿਆਕਤ ਟਾਊਨ ਵਿਚ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ਼ਲ ਦੇ ਪਿਤਾ ਅਫਜ਼ਲ ਮਸੀਹ ਆਪਣੇ ਚਰਚ ਪਾਦਰੀ ਸੋਹੇਲ ਮਸੀਹ ਦੇ ਨਾਲ ਐੱਚ.ਆਰ.ਐੱਫ.ਪੀ. ਦਫਤਰ ਪਹੁੰਚੇ ਅਤੇ ਕਾਨੂੰਨੀ ਟੀਮ ਦੇ ਨਾਲ ਵੇਰਵਾ ਸਾਂਝਾ ਕੀਤਾ। ਉਹਨਾਂ ਨੇ ਆਪਣੀ ਬੇਟੀ ਦੇ ਬੇਰਿਹਮੀ ਨਾਲ ਕੀਤੇ ਕਤਲ ਦੇ ਖਿਲਾਫ਼ ਅਦਾਲਤ ਵਿਚ ਕੇਸ ਦਾਇਰ ਕਰ ਕੇ ਨਿਆਂ ਦੀ ਮੰਗ ਕੀਤੀ।

ਇਸ ਦੇ ਬਾਅਦ ਐੱਚ.ਆਰ.ਐੱਫ.ਪੀ. ਟੀਮ ਨੂੰ ਘਟਨਾ ਸਥਲ ਦਾ ਦੌਰਾ ਕਰਨ 'ਤੇ ਪਤਾ ਚੱਲਿਆ ਕਿ ਇਸ਼ਲ ਅਫਜ਼ਲ 6 ਜਨਵਰੀ ਨੂੰ ਸਵੇਰੇ ਕਰੀਬ 8.30 ਵਜੇ ਲਾਪਤਾ ਹੋ ਗਈ ਸੀ। ਪਰਿਵਾਰ ਨੇ ਫੈਸਲਾਬਾਦ ਦੇ ਜਾਰਨਵਾਲਾ ਰੋਡ 'ਤੇ ਸਦਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ। ਪੁਲਸ ਨੇ ਅਗਲੇ ਦਿਨ ਇਸ ਇਲਾਕੇ ਦੇ ਤਲਾਬ ਨੇੜੇ ਇਸ਼ਲ ਦੀ ਲਾਸ਼ ਬਰਾਮਦ ਕੀਤੀ। ਐੱਚ.ਆਰ.ਐੱਫ.ਪੀ. ਦੀ ਰਿਪੋਰਟ ਦੇ ਮੁਤਾਬਕ ਸ਼ੁਰੂਆਤੀ ਮੈਡੀਕਲ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਸੰਭਵ ਤੌਰ 'ਤੇ ਬਲਾਤਕਾਰ ਦੀਆਂ ਕੋਸ਼ਿਸ਼ਾਂ ਦੇ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ 2 ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਪਰ ਦੋਹਾਂ ਨੂੰ ਛੱਡ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ-  ਬੀਬੀ ਨੇ ਕੀਤਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਅਪਰਾਧ, ਹੁਣ ਅਮਰੀਕਾ ਦੇਵੇਗਾ ਫਾਂਸੀ 

ਐੱਚ.ਆਰ.ਐੱਫ.ਪੀ. ਦੇ ਪ੍ਰਧਾਨ ਨਾਵੇਦ ਵਾਲਟਰ ਨੇ ਕਿਹਾ ਕਿ ਇਹ ਮਾਮਲਾ ਈਸਾਈ, ਹਿੰਦੂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਦੇ ਅਗਵਾ ਕਰਨ ਦਾ ਹੈ। ਵਾਲਟਰ ਨੇ ਕਿਹਾ ਕਿ ਕੁੜੀਆਂ ਨੂੰ ਅਗਵਾ ਕੀਤੇ ਜਾਣ ਦੇ ਤਾਜ਼ਾ ਅੰਕੜੇ ਇਕ ਦਿਨ ਵਿਚ 8 ਤੋਂ 10 ਤੱਕ ਪਹੁੰਚ ਗਏ ਹਨ। ਉਹਨਾਂ ਨੇ ਭਾਈਚਾਰੇ ਨੂੰ ਨਾਬਾਲਗਾਂ ਦੀ ਦੇਖਭਾਲ ਕਰਨ ਅਤੇ ਆਪਣੇ ਸਬੰਧਤ ਖੇਤਰਾ ਅਤੇ ਘਰਾਂ ਵਿਚ ਅਜ਼ਨਬੀਆਂ ਦੀ ਆਸਾਨ ਪਹੁੰਚ ਨੂੰ ਰੋਕਣ ਦੀ ਅਪੀਲ ਕੀਤੀ। ਨਾਵੇਦ ਵਾਲਟਰ ਨੇ ਅੱਗੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕੀਤੇ ਜਾਣ, ਬਲਾਤਕਾਰ ਅਤੇ ਕਤਲ ਨੂੰ ਰੋਕਣ ਵਿਚ ਅਧਿਕਾਰੀ ਅਸਫਲ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News