ਅਮਰੀਕਾ ''ਚ ਬੀਤੇ ਸਾਲ ''ਅਸਲੇ'' ਨੇ ਲਈ 40 ਹਜ਼ਾਰ ਲੋਕਾਂ ਦੀ ਜਾਨ

12/16/2018 3:22:51 PM

ਵਾਸ਼ਿੰਗਟਨ— ਅਮਰੀਕਾ 'ਚ ਹਥਿਆਰਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਹੋਇਆ ਹੈ। ਸਾਲ 2017 'ਚ ਤਕਰੀਬਨ 40 ਹਜ਼ਾਰ ਲੋਕਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸੈਂਟਰ ਫਾਰ ਡਿਜ਼ੀਸ ਕੰਟਰੋਲ ਐਂਡ ਪ੍ਰਿਵੈਂਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਦੋ ਦਹਾਕਿਆਂ 'ਚ ਦੇਸ਼ 'ਚ ਸਭ ਤੋਂ ਜ਼ਿਆਦਾ ਲੋਕਾਂ ਦੀ ਬੰਦੂਕ ਦੀ ਗੋਲੀ ਨਾਲ ਮੌਤ ਹੋਈ ਹੈ। ਰਿਪੋਰਟ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 39,773 ਲੋਕਾਂ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਜੋ ਕਿ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਤੋਂ ਵੀ ਜ਼ਿਆਦਾ ਹੈ।

ਇਸ ਤੋਂ ਪਹਿਲਾਂ 1996 'ਚ ਬੰਦੂਕ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੋਈ ਸੀ। ਗੋਲੀ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਆਤਮਹੱਤਿਆ ਹੈ। ਮਰਨ ਵਾਲਿਆਂ 'ਚ 60 ਫੀਸਦੀ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਜਿਨ੍ਹਾਂ ਸ਼ਹਿਰਾਂ 'ਚ ਸਭ ਤੋਂ ਜ਼ਿਆਦਾ ਲੋਕਾਂ ਕੋਲ ਹੱਥਿਆਰ ਹਨ ਉਥੇ ਖੁਦਕੁਸ਼ੀ ਦੇ ਮਾਮਲਿਆਂ 'ਚ ਕਾਫੀ ਵਾਧਾ ਦੇਖਣ ਨੂੰ ਮਿਲਿਆ। ਕਾਨਸਾਸ 'ਚ 2008 ਤੋਂ 2017 ਦੇ ਵਿਚਾਲੇ ਬੰਦੂਕਾਂ ਨਾਲ ਮਰਨ ਵਾਲਿਆਂ ਦੀ ਦਰ 'ਚ 65 ਫੀਸਦੀ ਦਾ ਵਾਧਾ ਹੋਇਆ। ਉਥੇ ਵੈਸਟ ਵਰਜੀਨੀਆ, ਵਰਮੋਟ, ਮਿਸੌਰੀ 'ਚ ਬੰਦੂਕਾਂ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ 60 ਫੀਸਦੀ ਦਾ ਵਾਧਾ ਹੋਇਆ।

ਉਥੇ 2008 ਤੋਂ 2017 'ਚ ਬੰਦੂਕ ਨਾਲ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 'ਚ ਕੁਝ ਥਾਵਾਂ 'ਤੇ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ। ਨਿਊਯਾਰਕ, ਨਵਾਦਾ, ਮਿਸੀਸਿਪੀ, ਮੈਰੀਲੈਂਡ, ਹਵਾਈ, ਕਮੈਕਟਿਕਟ, ਕੈਲੀਫੋਰਨੀਆ, ਅਲਾਸਕਾ 'ਚ ਪਿਛਲੇ 10 ਸਾਲਾਂ 'ਚ ਖੁਦਕੁਸ਼ੀ ਦਾ ਦਰ 1-10 ਫੀਸਦੀ ਰਿਹਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਖੁਦਕੁਸ਼ੀ ਕਰਨ ਵਾਲਿਆਂ 'ਚ 91 ਫੀਸਦੀ ਗੌਰੇ ਹਨ, ਜਦਕਿ 87 ਫੀਸਦੀ ਪੁਰਸ਼।


Baljit Singh

Content Editor

Related News