ਕੋਰੋਨਾ ਕਾਰਨ ਬ੍ਰਾਜ਼ੀਲ ਦੀ ਸਥਿਤੀ ਖਰਾਬ, ਪੇਰੂ ਵਿਚ ਸਬਜ਼ੀ ਬਾਜ਼ਾਰ ਬਣਿਆ ਵਾਇਰਸ ਦਾ ਗੜ੍ਹ

Tuesday, May 19, 2020 - 02:33 PM (IST)

ਪੇਰੂ- ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਪੂਰੀ ਦੁਨੀਆ ਨੂੰ ਬੇਹਾਲ ਕਰ ਚੁੱਕੀ ਹੈ। ਦੁਨੀਆ ਵਿਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਬਚਿਆ ਹੈ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਨਾ ਆਏ ਹੋਣ ਕੋਰੋਨਾ ਦੀ ਸ਼ੁਰੂਆਤ ਚੀਨ ਤੋਂ ਹੋਈ ਤੇ ਹੁਣ ਇਹ ਪੂਰੀ ਦੁਨੀਆ ਵਿਚ ਫੈਲ ਗਿਆ। ਉੱਥੇ ਹੀ, ਇਸ ਮਹਾਮਾਰੀ ਦੇ ਨਵੇਂ ਹਾਟਸਪਾਟ ਦੇ ਰੂਪ ਵਿਚ ਲਾਤੀਨੀ ਅਮਰੀਕੀ ਦੇਸ਼ ਬ੍ਰਾਜ਼ੀਲ ਉੱਭਰ ਰਿਹਾ ਹੈ। ਇੱਥੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਹਨ। ਅਰਥ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ ਅਤੇ ਹਰ ਰੋਜ਼ ਵਾਇਰਸ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। 
ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰ ਅਤੇ 1 ਕਰੋੜ 22 ਲੱਖ ਆਬਾਦੀ ਵਾਲੇ ਸਾਊ ਪਾਉਲੋ ਸ਼ਹਿਰ ਵਿਚ ਸਿਹਤ ਪ੍ਰਬੰਧ ਵਿਗੜਨ ਲੱਗ ਗਏ ਹਨ। ਸ਼ਹਿਰ ਦੇ ਮੇਅਰ ਬਰੂਨੋ ਕੋਵਾਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਵਿਡ-19 ਕਾਰਨ ਹਸਪਤਾਲਾਂ ਵਿਚ ਐਮਰਜੈਂਸੀ ਬੈੱਡ ਦੀ ਮੰਗ ਵਿਚ ਵਾਧਾ ਹੋਇਆ ਹੈ, ਜਿਸ ਨਾਲ ਦੇਸ਼ ਦੇ ਸਿਹਤ ਪ੍ਰਬੰਧ ਵਿਗੜਨ ਦਾ ਖਤਰਾ ਪੈਦਾ ਹੋ ਗਿਆ ਹੈ। 

PunjabKesari

ਕੋਰੋਨਾ ਨਾਲ ਬ੍ਰਾਜ਼ੀਲ ਦੇ ਬੁਰੇ ਹਾਲਾਤ ਬਾਰੇ ਇਸ ਤਰ੍ਹਾਂ ਪਤਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲ ਸਮਰੱਥਾ ਦੇ ਹਿਸਾਬ ਨਾਲ 90 ਫੀਸਦੀ ਤੱਕ ਭਰ ਚੁੱਕੇ ਹਨ। ਸਥਿਤੀ ਨੇ ਇੰਨਾ ਬੁਰਾ ਰੂਪ ਧਾਰਣ ਕਰ ਲਿਆ ਹੈ ਕਿ ਇੱਥੇ ਹਰ ਰੋਜ਼ 7 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਲਾਤੀਨੀ ਅਮਰੀਕੀ ਦੇਸ਼ ਵਿਚ ਹੁਣ ਤਕ 2.5 ਲੱਖ ਲੋਕ ਇਸ ਖਤਰਨਾਕ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿਚ ਬ੍ਰਾਜ਼ੀਲ ਦੁਨੀਆ ਵਿਚ ਚੌਥੇ ਸਥਾਨ 'ਤੇ ਹੈ। ਉੱਥੇ ਹੀ ਕੋਵਿਡ-19 ਕਾਰਨ ਬ੍ਰਾਜ਼ੀਲ ਵਿਚ 16 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗੁਆਈ ਹੈ।
 

ਪੇਰੂ ਵਿਚ ਫਲ-ਸਬਜ਼ੀਆਂ ਵੇਚਣ ਵਾਲਿਆਂ ਕਾਰਨ ਫੈਲ ਰਿਹੈ ਕੋਰੋਨਾ- 
ਪੇਰੂ ਵਿਚ ਵੀ ਕੋਰੋਨਾ ਕਾਰਨ ਹਾਲਾਤ ਖਰਾਬ ਹਨ। ਇੱਥੇ ਹਰ ਰੋਜ਼ ਤਕਰੀਬਨ 3 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇੱਥੇ ਸਬਜ਼ੀਆਂ-ਫਲ ਵੇਚਣ ਵਾਲਿਆਂ ਨੂੰਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।  ਰਾਜਧਾਨੀ ਲੀਮਾ ਦੇ ਮੁੱਖ ਬਾਜ਼ਾਰ ਵਿਚ ਹਰ ਪੰਜ ਵਿਚੋਂ ਇਕ ਸਬਜ਼ੀ ਵਾਲਾ ਪਾਜ਼ੀਟਿਵ ਪਾਇਆ ਗਿਆ ਹੈ। ਅਰਥ ਵਿਵਸਥਾ ਨੂੰ ਡਿਗਣ ਤੋਂ ਬਚਾਉਣ ਲਈ ਪੇਰੂ ਸਰਕਾਰ ਨੇ ਹੁਣ ਤੱਕ ਇਸ ਬਾਜ਼ਾਰ ਨੂੰ ਬੰਦ ਨਹੀਂ ਕੀਤਾ ਹੈ, ਜਦਕਿ ਇੱਥੇ 79 ਫੀਸਦੀ ਲੋਕ ਪਾਜ਼ੀਟਿਵ ਪਾਏ ਗਏ ਹਨ। ਦੇਸ਼ ਵਿਚ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਕਰਨ ਲਈ ਅਜਿਹੇ ਵਿਚ ਹੀ ਬਾਜ਼ਾਰ ਜ਼ਿੰਮੇਵਾਰ ਹੈ। ਪੇਰੂ ਦੀ ਸਰਕਾਰ ਸਮਾਜਕ ਦੂਰੀ ਦਾ ਪਾਲਣ ਕਰਾਉਣ ਅਤੇ ਸੈਨੇਟਾਈਜੇਸ਼ਨ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇੱਥੇ ਲਗਭਗ 95 ਹਜ਼ਾਰ ਲੋਕ ਕੋਰੋਨਾ ਨਾਲ ਪੀੜਤ ਹਨ ਅਤੇ 2800 ਦੇ ਕਰੀਬ ਲੋਕ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। 


Lalita Mam

Content Editor

Related News