ਜੇਕਰ ਤੁਸੀਂ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਹੋ ਤਾਂ ਇੰਝ ਵਧਾਓ ਯਾਦ ਸ਼ਕਤੀ!

01/17/2019 6:07:50 PM

ਵਾਸ਼ਿੰਗਟਨ— ਜੇਕਰ ਤੁਸੀਂ ਚੀਜ਼ਾਂ ਰੱਖ ਕੇ ਭੁੱਲ ਜਾਂਦੋ ਹੋ ਜਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਤਾਂ ਹੋ ਸਕਦਾ ਹੈ ਕਿ ਤੁਹਾਡੇ 'ਚ ਭੁੱਲਣ ਦੀ ਬੀਮਾਰੀ ਦੇ ਲੱਛਣ ਦਿਖਾਈ ਦੇਣ ਲੱਗੇ ਹੋਣ ਪਰ ਨਿਯਮਿਤ ਕਸਰਤ ਕਰਕੇ ਜਾਂ ਘਰ ਦੇ ਰੋਜ਼ਾਨਾ ਦੇ ਕੰਮ ਕਰਕੇ ਯਾਦ ਸ਼ਕਤੀ ਬਰਕਰਾਰ ਰੱਖੀ ਜਾ ਸਕਦੀ ਹੈ।

ਇਕ ਖੋਜ ਮੁਤਾਬਕ ਵਧ ਉਮਰ ਦੇ ਜਿਨ੍ਹਾਂ ਬਾਲਗਾਂ 'ਚ ਅਲਜ਼ਾਈਮਰ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ, ਉਹ ਜੇ ਰੋਜ਼ ਕਸਰਤ ਜਾਂ ਘਰ ਦੇ ਰੋਜ਼ਾਨਾ ਦੇ ਕੰਮ ਕਰਨ ਤਾਂ ਇਸ ਨਾਲ ਯਾਦਦਾਸ਼ਤ ਨੂੰ ਬਣਾਈ ਰੱਖਿਆ ਜਾ ਸਕਦਾ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਦਿਮਾਗ 'ਤੇ ਰੱਖਿਆਤਮਕ ਅਸਰ ਪੈਦਾ ਕਰਨ ਲਈ ਕਸਰਤ ਸਭ ਤੋਂ ਸਸਤਾ ਉਪਾਅ ਹੈ।


Baljit Singh

Content Editor

Related News