ਇਰਾਨ ਤੋਂ ਬਾਅਦ ਹੁਣ ਹੂਤੀ ਵੀ ਵਸੂਲਣਗੇ ਜਹਾਜ਼ਾਂ ਤੋਂ ਟੈਕਸ ! ਸਿਰਫ਼ ਇਸ ਦੇਸ਼ ਨੂੰ ਮਿਲੇਗਾ ਫ੍ਰੀ ਲਾਂਘਾ

Wednesday, Aug 12, 2026 - 03:10 PM (IST)

ਇਰਾਨ ਤੋਂ ਬਾਅਦ ਹੁਣ ਹੂਤੀ ਵੀ ਵਸੂਲਣਗੇ ਜਹਾਜ਼ਾਂ ਤੋਂ ਟੈਕਸ ! ਸਿਰਫ਼ ਇਸ ਦੇਸ਼ ਨੂੰ ਮਿਲੇਗਾ ਫ੍ਰੀ ਲਾਂਘਾ

ਇੰਟਰਨੈਸ਼ਨਲ ਡੈਸਕ- ਯਮਨ ਦੇ ਹੂਤੀ ਬਾਗੀ ਲਾਲ ਸਾਗਰ ਦੇ ਦੱਖਣੀ ਹਿੱਸੇ ’ਚੋਂ ਲੰਘਣ ਵਾਲੇ ਕਾਰੋਬਾਰੀ ਜਹਾਜ਼ਾਂ ’ਤੇ ਟੈਕਸ ਲਾਉਣ ਦੀ ਤਿਆਰੀ ਕਰ ਰਹੇ ਹਨ। ਰਾਇਟਰਜ਼ ਨੇ ਇਹ ਜਾਣਕਾਰੀ ਸਰੋਤਾਂ ਦੇ ਹਵਾਲੇ ਨਾਲ ਦਿੱਤੀ ਹੈ। ਹਾਲਾਂਕਿ, ਇਸ ਨੂੰ ਕਦੋਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਰਿਪੋਰਟ ਦੇ ਮੁਤਾਬਕ ਜੁਲਾਈ ਵਿਚ ਖਾਮੇਨੇਈ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਹੂਤੀ ਨੇਤਾ ਇਰਾਨ ਗਏ ਸਨ। ਉੱਥੇ ਇਰਾਨੀ ਅਧਿਕਾਰੀਆਂ ਨੇ ਜਹਾਜ਼ਾਂ ’ਤੇ ਟੈਕਸ ਲਾਉਣ ਦਾ ਵਿਚਾਰ ਦਿੱਤਾ ਸੀ। ਬਾਅਦ ਵਿਚ ਇਰਾਨੀ ਸਲਾਹਕਾਰਾਂ ਨੇ ਹੂਤੀ ਅਧਿਕਾਰੀਆਂ ਨਾਲ ਮਿਲ ਕੇ ਟੈਕਸ ਵਸੂਲਣ ਲਈ ਇਕ ਸੰਭਾਵੀ ਵਿਵਸਥਾ ਤਿਆਰ ਕਰਨ ਵਿਚ ਵੀ ਮਦਦ ਕੀਤੀ।

ਇਹ ਵੀ ਪੜ੍ਹੋ- ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ ਚੱਲਣਗੀਆਂ ਰੂਸ ਦੀਆਂ ਗੱਡੀਆਂ

ਇਸ ਪ੍ਰਸਤਾਵ ਦੇ ਤਹਿਤ ਚੀਨੀ ਜਹਾਜ਼ਾਂ ਨੂੰ ਇਸ ਟੈਕਸ ਤੋਂ ਛੋਟ ਦਿੱਤੀ ਜਾ ਸਕਦੀ ਹੈ, ਕਿਉਂਕਿ ਚੀਨ ਸਾਊਦੀ ਅਰਬ ਤੋਂ ਸਭ ਤੋਂ ਜ਼ਿਆਦਾ ਤੇਲ ਖਰੀਦਣ ਵਾਲਾ ਦੇਸ਼ ਹੈ। ਫਿਲਹਾਲ ਕਈ ਜਹਾਜ਼ ਹੁਣ ਅਫ਼ਰੀਕਾ ਵੱਲ ਦੀ ਘੁੰਮ ਕੇ ਜਾ ਰਹੇ ਹਨ, ਪਰ ਇਹ ਰਸਤਾ ਕਾਫ਼ੀ ਲੰਬਾ ਹੈ, ਜਿਸ ਕਾਰਨ ਸਾਮਾਨ ਪਹੁੰਚਣ ’ਚ ਜ਼ਿਆਦਾ ਸਮਾਂ ਲੱਗ ਰਿਹਾ ਹੈ।

ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News