ਟਰੰਪ ਦੇ ਖਿਲਾਫ ਪ੍ਰਤੀਨਿਧੀ ਸਭਾ ਵਿਚ ਮਹਾਦੋਸ਼ ਪ੍ਰਸਤਾਵ ਪਾਸ

01/25/2020 10:48:25 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਦੀ ਪੈਰੋਕਾਰ ਡੈਮੋਕ੍ਰੇਟ ਸੰਸਦ ਮੈਂਬਰਾਂ ਦੀ ਟੀਮ ਨੇ ਸ਼ੁੱਕਰਵਾਰ ਨੂੰ ਸੈਨੇਟ 'ਚ ਦੋਸ਼ਾਂ ਦੀ ਹਮਾਇਤ ਵਿਚ ਆਪਣਾ ਬਿਆਨ ਪੂਰਾ ਕਰ ਲਿਆ। ਸੀਨੀਅਰ ਸੰਸਦ ਮੈਂਬਰ ਐਡਮ ਸਕਿਫ ਦੀ ਅਗਵਾਈ ਵਾਲੀ ਪ੍ਰਤੀਨਿਧੀ ਸਭਾ ਦੀ ਟੀਮ ਨੇ ਕਿਹਾ ਕਿ ਟਰੰਪ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਸੰਸਦ ਦੀ ਜਾਂਚ ਵਿਚ ਅੜਿੱਕਾ ਪਾਇਆ। ਇਸ ਟੀਮ ਨੇ ਤਿੰਨ ਦਿਨ ਵਿਚ 24 ਘੰਟੇ ਤੱਕ ਆਪਣੀ ਗੱਲ ਰੱਖੀ। ਸ਼ਨੀਵਾਰ (ਭਾਰਤੀ ਸਮੇਂ ਅਨੁਸਾਰ ਮੱਧ ਰਾਤ ਤੋਂ ਬਾਅਦ) ਟਰੰਪ ਦੇ ਪੈਰੋਕਾਰ ਦੋਸ਼ਾਂ ਦਾ ਜਵਾਬ ਦੇਣਗੇ।

ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੀ ਬਹੁਮਤ ਵਾਲੀ ਪ੍ਰਤੀਨਿਧੀ ਸਭਾ ਵਿਚ ਮਹਾਦੋਸ਼ ਪ੍ਰਸਤਾਵ ਪਾਸ ਹੋ ਚੁੱਕਾ ਹੈ। ਹੁਣ ਸੱਤਾਧਾਰੀ ਰੀਪਬਲੀਕਨ ਪਾਰਟੀ ਦੀ ਬਹੁਮਤ ਵਾਲੀ ਸੈਨੇਟ ਵਿਚ ਪ੍ਰਸਤਾਵ 'ਤੇ ਚਰਚਾ ਹੋ ਰਹੀ ਹੈ। ਡੈਮੋਕ੍ਰੇਟਿਕ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਰੀਪਬਲੀਕਨ ਪਾਰਟੀ ਸੈਨੇਟ ਵਿਚ ਆਪਣੇ ਬਹੁਮਤ ਦਾ ਗਲਤ ਫਾਇਦਾ ਚੁੱਕ ਰਹੀ ਹੈ ਅਤੇ ਉਹ ਟਰੰਪ 'ਤੇ ਦੋਸ਼ਾਂ ਨੂੰ ਲੈ ਕੇ ਭੇਦਭਾਵ ਕਰ ਰਹੀ ਹੈ।

ਐਡਮ ਸਕਿਫ ਨੇ ਸੈਨੇਟ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਮੀਦ ਕਰਦੇ ਹਾਂ ਕਿ ਅਮਰੀਕਾ ਨੂੰ ਸਵੱਛ ਨਿਆ ਮਿਲੇਗਾ, ਜੋ ਉਸ ਦਾ ਅਧਿਕਾਰ ਵੀ ਹੈ। ਕਿਹਾ, ਸੰਵਿਧਾਨ ਦੀ ਧਾਰਾ-2 ਦਾ ਉਦਾਹਰਣ ਦੇ ਕੇ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਆਪਣੀ  ਇੱਛਾ ਨਾਲ ਕੁਝ ਵੀ ਕਰ ਸਕਦੇ ਹਨ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਿਨ੍ਹਾਂ ਹਾਲਤਾਂ ਵਿਚ ਕੀ ਕਰ ਸਕਦੇ ਹਨ। ਉਸ ਦਾ ਮਕਸਦ ਕੀ ਹੋਵੇਗਾ?

ਹੁਣ ਟਰੰਪ ਦੇ ਪੈਰੋਕਾਰਾਂ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ ਤਿੰਨ ਘੰਟੇ ਮਿਲਣਗੇ। ਇਸ ਦੌਰਾਨ ਟਰੰਪ ਦੇ ਵਕੀਲਾਂ ਦੀ ਟੀਮ ਅਤੇ ਰੀਪਬਲੀਕਨ ਪਾਰਟੀ ਦੇ ਕੁਝ ਸੰਸਦ ਮੈਂਬਰ ਆਪਣੀ ਗੱਲ ਰੱਖ ਸਕਦੇ ਹਨ। 
ਅਮਰੀਕਾ ਦੇ ਇਤਿਹਾਸ ਵਿਚ ਟਰੰਪ ਤੀਜੇ ਰਾਸ਼ਟਰਪਤੀ ਹਨ ਜਿਨ੍ਹਾਂ ਖਿਲਾਫ ਸੰਸਦ ਵਿਚ ਮਹਾਦੋਸ਼ ਦੀ ਪ੍ਰਕਿਰਿਆ ਚੱਲ ਰਹੀ ਹੈ। ਟਰੰਪ ਕੁਝ ਵੀ ਗਲਤ ਨਾ ਕਰਨ ਦੇ ਆਪਣੇ ਬਿਆਨ 'ਤੇ ਬਜਿੱਦ ਹਨ। ਮਹਾਦੋਸ਼ ਦੀ ਪ੍ਰਕਿਰਿਆ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਝੂਠੀ ਅਤੇ ਰਾਜਨੀਤਕ ਫਾਇਦਾ ਚੁੱਕਣ ਦੀ ਨੀਅਤ ਵਾਲੀ ਦੱਸਿਆ ਹੈ।


Sunny Mehra

Content Editor

Related News