ਪ੍ਰੈੱਸ ਦੀ ਆਜ਼ਾਦੀ ’ਤੇ ਚੀਨ ਦੇ ਸ਼ਿੰਕਜੇ ਤੋਂ ਹਾਂਗਕਾਂਗ ਮੀਡੀਆ ਡਰਿਆ, ਕਈ ਆਊਟਲੇਟ ਨੇ ਬੰਦ ਕੀਤਾ ਸੰਚਾਲਨ

Thursday, Jul 01, 2021 - 04:51 PM (IST)

ਪ੍ਰੈੱਸ ਦੀ ਆਜ਼ਾਦੀ ’ਤੇ ਚੀਨ ਦੇ ਸ਼ਿੰਕਜੇ ਤੋਂ ਹਾਂਗਕਾਂਗ ਮੀਡੀਆ ਡਰਿਆ, ਕਈ ਆਊਟਲੇਟ ਨੇ ਬੰਦ ਕੀਤਾ ਸੰਚਾਲਨ

ਹਾਂਗਕਾਂਗ– ਹਾਂਗਕਾਂਗ ’ਚ ਪ੍ਰੈੱਸ ਦੀ ਆਜ਼ਾਦੀ ’ਤੇ ਚੀਨ ਦੇ ਸ਼ਿੰਕਜੇ ਤੋਂ ਡਰੇ ਹਾਂਗਕਾਂਗ ਮੀਡੀਆ ਦੇ ਕਈ ਆਊਟਲੇਟ ਨੇ ਸੰਚਾਲਨ ਜਾਂ ਤਾਂ ਘਟਾ ਦਿੱਤਾ ਹੈ ਜਾਂ ਬੰਦ ਕਰ ਦਿੱਤਾ ਹੈ। ਹਾਂਗਕਾਂਗ ’ਚ ਬੀਜਿੰਗ ਦੁਆਰਾ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਇਕ ਸਾਲ ਪੂਰਾ ਹੋਣ ਵਿਚਕਾਰ ਸ਼ਹਿਰ ਦੇ ਕਈ ਆਨਲਾਈਨ ਮੀਡੀਆ ਆਊਟਲੇਟ ਆਪਣੀਆਂ ਵੈੱਬਸਾਈਟਾਂ ਤੋਂ ਰਾਏ ਲੇਖ ਅਤੇ ਵੀਡੀਓ ’ਚ ਕਮੀ ਲਿਆ ਰਹੇ ਹਨ। ਉਨ੍ਹਾਂ ਕਹਿਣਾ ਹੈ ਕਿ ਹਾਂਗਕਾਂਗ ’ਚ ਲੋਕਤੰਤਰ ਦੇ ਕਤਲ ਦੇ ਚਲਦੇ ਐਤਵਾਰ ਨੂੰ ਐਪਲ ਡੇਲੀ ਸਤੰਭਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਆਪਣੇ ਕਦਮ ਪਿੱਛੇ ਹਟਾਉਣ ਲਈ ਮਜ਼ਬੂਰ ਹੋਏ ਹਨ। 

ਹਾਂਗਕਾਂਗ ’ਚ ਇਕ ਲੋਕਤੰਤਰ ਸਮਰਥਕ ਸਮਾਚਾਰ ਆਊਟਲੇਟ ਨੇ ਕਿਹਾ ਕਿ ਉਸ ਨੇ ਇਸ ਸਾਲ ਮਈ ਤੋਂ ਆਪਣੇ ਬਲਾਗਰਾਂ ਅਤੇ ਪਾਠਕਾਂ ਦੁਆਰਾ ਲਿਖੀਆਂ ਗਈਆਂ ਟਿਪਣੀਆਂ ਨੂੰ ਅਸਥਾਈ ਰੂਪ ਨਾਲ ਹਟਾ ਦਿੱਤਾ ਹੈ। ਏਸ਼ੀਆ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਸ ਨੇ ਪਾਠਕਾਂ ਨੂੰ ਮਾਸਿਕ ਪ੍ਰਾਯੋਜਨ ਸਵਿਕਾਰ ਕਰਨਾ ਬੰਦ ਕਰਨ ਅਤੇ ਪੁਰਾਣੀਆਂ ਟਿਪਣੀਆਂ ਨੂੰ ਠੰਡੇ ਬਸਤੇ ’ਚ ਪਾਉਣ ਦਾ ਫੈਸਲਾ ਕੀਤਾ। ਸਮਾਚਾਰ ਆਊਟਲੇਟ ਨੇ ਕਿਹਾ ਕਿ ਉਸ ਦੇ 6 ਨਿਰਦੇਸ਼ਕਾਂ ਨੇ ਅਸਤੀਫਾ ਦੇਣ ਦੀਆਂ ਸ਼ਿਫਾਰਿਸ਼ਾਂ ਨੂੰ ਇਹ ਕਹਿੰਦੇ ਹੋਏ ਸਵਿਕਾਰ ਕਰ ਲਿਆ ਹੈ ਕਿ ਉਸ ਕੋਲ 9 ਤੋਂ 12 ਮਹੀਨਿਆਂ ਤਕ ਚੱਲਣ ਅਤੇ ਆਪਣੇ ਮੌਜੂਦਾ ਸੰਪਾਦਕੀ ਦਿਸ਼ਾ ਨਿਰਦੇਸ਼ਾਂ ਨੂੰ ਬਣਾਈ ਰੱਖਣ ਲਈ ਲੋੜੀਂਦਾ ਪੈਸਾ ਹੈ। 


author

Rakesh

Content Editor

Related News