10-10 ਹਜ਼ਾਰ ਡਾਲਰ ਹਰੇਕ ਨਾਗਰਿਕ ਨੂੰ ਦੇ ਰਹੀ ਹੈ ਇਸ ਦੇਸ਼ ਦੀ ਸਰਕਾਰ, ਇਹ ਹੈ ਕਾਰਨ

02/26/2020 5:07:59 PM

ਹਾਂਗਕਾਂਗ- ਹਾਂਗਕਾਂਗ ਦੀ ਸਰਕਾਰ ਨੇ ਆਪਣੇ 70 ਲੱਖ ਨਾਗਰਿਕਾਂ ਨੂੰ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਹਾਂਗਕਾਂਗ ਦੀ ਅਰਥਵਿਵਸਥਾ ਪਹਿਲਾਂ ਹੀ ਮੰਦੀ ਨਾਲ ਜੂਝ ਰਹੀ ਹੈ ਤੇ ਹੁਣ ਕੋਰੋਨਾਵਾਇਰਸ ਦੇ ਕਾਰਨ ਉਸ ਦਾ ਸੰਕਟ ਹੋਰ ਵਧ ਗਿਆ ਹੈ। ਹਾਂਗਕਾਂਗ ਦੀ ਸਰਕਾਰ ਨੇ ਬੁੱਧਵਾਰ ਨੂੰ ਹਰੇਕ ਸਥਾਈ ਨਾਗਰਿਕ ਨੂੰ 10 ਹਜ਼ਾਰ ਹਾਂਗਕਾਂਗ ਡਾਲਰ (1280 ਅਮਰੀਕੀ ਡਾਲਰ) ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਹਾਂਗਕਾਂਗ ਦੀ ਸਰਕਾਰ ਆਪਣੀ ਮੰਦੀ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਉਭਾਰਣ ਦੇ ਲਈ ਇਹ ਉਪਾਅ ਕਰ ਰਹੀ ਹੈ।

ਹਾਂਗਕਾਂਗ ਦੇ ਵਿੱਤ ਮੰਤਰੀ ਪਾਲ ਚਾਨ ਨੇ ਸਾਲਾਨਾ ਬਜਟ ਵਿਚ ਲੋਕਾਂ ਨੂੰ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਹਾਂਗਕਾਂਗ ਨੂੰ ਹੁਣ ਤੱਕ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਤੋਂ ਉਭਾਰਣ ਦੇ ਲਈ 120 ਅਰਬ ਹਾਂਗਕਾਂਗ ਡਾਲਰ ਦੀ ਵਿਵਸਥਾ ਕੀਤੀ ਗਈ ਹੈ।

ਹਾਂਗਕਾਂਗ 'ਤੇ ਵਧੇਗਾ 72 ਅਰਬ ਹਾਂਗਕਾਂਗ ਡਾਲਰ ਦਾ ਬੋਝ
ਇਸ ਨਕਦੀ ਸਹਾਇਤਾ ਨਾਲ ਹਾਂਗਕਾਂਗ 'ਤੇ 72 ਅਰਬ ਹਾਂਗਕਾਂਗ ਡਾਲਰ ਦਾ ਬੋਝ ਪਵੇਗਾ। ਹਾਲਾਂਕਿ ਸਰਕਾਰ ਨੂੰ ਉਮੀਦ ਹੈ ਕਿ ਉਪਭੋਗਤਾ ਇਸ ਵਿਚੋਂ ਵਧੇਰੇ ਪੈਸਾ ਦੁਬਾਰਾ ਸਥਾਨਕ ਵਪਾਰ ਵਿਚ ਲਾਉਣਗੇ, ਜਿਸ ਨਾਲ ਅਰਥਵਿਵਸਥਾ ਨੂੰ ਉਭਰਣ ਵਿਚ ਮਦਦ ਮਿਲੇਗੀ। 


Baljit Singh

Content Editor

Related News