ਹਾਂਗਕਾਂਗ ਦੀ ਲੋਕਤੰਤਰ ਸਮਰਥਕ ਕਾਰਕੁਨ ਐਗਨੇਸ ਚਾਊ ਜੇਲ੍ਹ ’ਚੋਂ ਰਿਹਾਅ

Saturday, Jun 12, 2021 - 01:42 PM (IST)

ਹਾਂਗਕਾਂਗ ਦੀ ਲੋਕਤੰਤਰ ਸਮਰਥਕ ਕਾਰਕੁਨ ਐਗਨੇਸ ਚਾਊ ਜੇਲ੍ਹ ’ਚੋਂ ਰਿਹਾਅ

ਹਾਂਗਕਾਂਗ (ਭਾਸ਼ਾ) : ਹਾਂਗਕਾਂਗ ਵਿਚ ਲੋਕਤੰਤਰ ਦੀ ਸਮਰਥਕ ਕਾਰਕੁਨ ਐਗਨੇਸ ਚਾਊ ਨੂੰ 6 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਜੇਲ੍ਹ ਵਿਚ ਰੱਖਣ ਦੇ ਬਾਅਦ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ। 2019 ਵਿਚ ਸਰਕਾਰ ਵਿਰੋਧੀ ਵਿਆਪਕ ਪ੍ਰਦਰਸ਼ਨਾਂ ਦੌਰਾਨ ਅਣਅਧਿਕਾਰਤ ਇਕੱਠਾਂ ਵਿਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਾਈ ਲਾਮ ਸੈਂਟਰ ਫਾਰ ਵੁਮੈਨ ਵਿਚੋਂ ਨਿਕਲਣ ਦੇ ਬਾਅਦ 24 ਸਾਲਾ ਚਾਊ ਦਾ ਪੱਤਰਕਾਰਾਂ ਦੇ ਸਮੂਹ ਨੇ ਸਵਾਗਤ ਕੀਤਾ। ਉਹ ਬਿਨਾਂ ਕੋਈ ਟਿੱਪਣੀ ਕੀਤੇ ਜੇਲ੍ਹ ਦੀ ਵੈਨ ਵਿਚੋਂ ਨਿਕਲ ਕੇ ਨਿੱਜੀ ਕਾਰ ਵਿਚ ਜਾ ਕੇ ਬੈਠ ਗਈ। ਸਮਰਥਕਾਂ ਦਾ ਇਕ ਛੋਟਾ ਸਮੂਹ ਮੌਕੇ ’ਤੇ ਮੌਜੂਦ ਸੀ ਜੋ ਸਰਕਾਰ ਵੱਲੋਂ ਜੇਲ੍ਹ ਭੇਜੇ ਜਾਣ ਦੀਆਂ ਧਮਕੀਆਂ ਦੇ ਅਸਰ ਨੂੰ ਸਪਸ਼ਟ ਰੂਪ ਨਾਲ ਪ੍ਰਦਰਸ਼ਿਤ ਕਰ ਰਿਹਾ ਸੀ। 

ਬੀਜਿੰਗ ਨੇ ਪਿਛਲੇ ਸਾਲ ਖੇਤਰ ਵਿਚ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ ਸੀ, ਜਿਸ ਦੇ ਬਾਅਦ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਜੇਲ੍ਹ ਵਿਚ ਪਾਉਣ ਦੀ ਚਿਤਾਵਨੀ ਦਿੱਤੀ ਹੈ ਜੋ ਇਸ ਕਾਨੂੰਨ ਦੀ ਉਲੰਘਣ ਕਰਦੇ ਪਾਏ ਜਾਣਗੇ। ਹਾਂਗਕਾਂਸ ਵਿਚ ਸਰਕਾਰ ਵਿਰੋਧੀ ਅਤੇ ਲੋਕਤੰਤਰ ਦੇ ਪੱਖ ਵਿਚ ਹੋਏ ਪ੍ਰਦਰਸ਼ਨਾਂ ਦੇ ਬਾਅਦ ਪਹਿਲਾਂ ਬ੍ਰਿਟੇਨ ਦੇ ਉਪਨਿਵੇਸ਼ ਰਹੇ ਖੇਤਰ ਵਿਚ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਇਹ ਕਾਨੂੰਨ ਲਿਆ ਗਿਆ ਸੀ। ਨਵੇਂ ਕਾਨੂੰਨ ਦੇ ਚੱਲਦੇ ਜੋਸ਼ੁਆ ਵੋਂਗ ਅਤੇ ਜਿੰਮੀ ਲਾਈ ਸਮੇਤ ਲੋਕਤੰਤਰ ਦੇ ਹਮਾਇਤੀ ਪ੍ਰਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਹੋਰਾਂ ਨੇ ਵਿਦੇਸ਼ਾਂ ਵਿਚ ਸ਼ਰਣ ਲੈ ਲਈ ਹੈ। ਆਲੋਚਕਾਂ ਦਾ ਕਹਿਣਾ ਹੈ ਕਿ 1997 ਵਿਚ ਹਾਂਗਕਾਂਗ ਵਿਚ ਚੀਨੀ ਸ਼ਾਸਨ ਦੇ ਹਵਾਲੇ ਕੀਤੇ ਜਾਣ ਦੇ ਬਾਅਦ 50 ਸਾਲਾਂ ਲਈ ਉਸ ਦੀ ਸੁਤੰਤਰਤਾ ਸੁਰੱਖਿਅਤ ਰੱਖਣ ਦੀਆਂ ਆਪਣੀਆਂ ਵਚਨਬੱਧਤਾਵਾਂ ਦਾ ਚੀਨ ਹੁਣ ਨਿਯਮਿਤ ਤੌਰ ’ਤੇ ਉਲੰਘਣ ਕਰ ਰਿਹਾ ਹੈ।
 


author

cherry

Content Editor

Related News