ਹਾਂਗਕਾਂਗ ’ਚ ਐਪਲ ਡੇਲੀ ਅਖ਼ਬਾਰ ਬੰਦ, ਮਿੰਟਾਂ ’ਚ ਵਿਕ ਗਈਆਂ ਆਖ਼ਰੀ ਐਡੀਸ਼ਨ ਦੀਆਂ 10 ਲੱਖ ਕਾਪੀਆਂ
Friday, Jun 25, 2021 - 05:33 PM (IST)
ਹਾਂਗਕਾਂਗ: ਹਾਂਗਕਾਂਗ ’ਚ ਲੋਕਤੰਤਰ ਸਮਰਥਕ ਆਖਰੀ ਅਖ਼ਬਾਰ ‘ਐਪਲ ਡੇਲੀ’ ਦਾ ਆਖ਼ਰੀ ਪ੍ਰਿੰਟ ਖ਼ਰੀਦਣ ਲਈ ਵੀਰਵਾਰ ਨੂੰ ਤੜਕੇ ਹੀ ਲੋਕਾਂ ’ਚ ਮਾਰਾਮਾਰੀ ਮਚ ਗਈ। ਆਮ ਤੌਰ ’ਤੇ 80,000 ਕਾਪੀਆਂ ਦਾ ਪ੍ਰਕਾਸ਼ਨ ਕਰਨ ਵਾਲੇ ਇਸ ਅਖ਼ਬਾਰ ਦੇ ਆਖ਼ਰੀ ਐਡੀਸ਼ਨ ਦੀਆਂ ਦਸ ਲੱਖ ਕਾਪੀਆਂ ਦੇਖ਼ਦੇ ਹੀ ਦੇਖ਼ਦੇ ਵਿਕ ਗਈਆਂ।
ਹਾਂਗਕਾਂਗ ਵਾਸੀਆਂ ਨੇ ਮੀਂਹ ’ਚ ਵੀ ਦਿੱਤੀ ਦੁਖ਼ਦ ਵਿਦਾਈ
ਲੋਕਤੰਤਰ ਦੇ ਸਮਰਥਨ ਦੇ ਲਈ ਵੱਖ-ਵੱਖ ਪਛਾਣ ਰੱਖਣ ਵਾਲੇ ਇਸ ਅਖ਼ਬਾਰ ਦੇ ਆਖਰੀ ਐਡੀਸ਼ਨ ’ਚ ਇਕ ਤਸਵੀਰ ਪ੍ਰਕਾਸ਼ਿਤ ਕੀਤੀ ਗਈ,ਜਿਸ ’ਚ ਐਪਲ ਡੇਲੀ ਦੇ ਕਰਮਚਾਰੀ ਇਮਾਰਤ ਦੇ ਨੇੜੇ-ਤੇੜੇ ਮੀਂਹ ਦੇ ਬਾਵਜੂਦ ਇਕੱਠੇ ਹੋਏ ਸਮਰਥਕਾਂ ਦਾ ਦਫ਼ਤਰ ਨਾਲ ਹੱਥ ਹਿਲਾ ਕੇ ਸੁਆਗਤ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਸਿਖ਼ਰ ਦਿੱਤਾ ਗਿਆ, ‘ਹਾਂਗਕਾਂਗ ਵਾਸੀਆਂ ਨੇ ਮੀਂਹ ’ਚ ਦੁਖ਼ਦ ਵਿਦਾਈ ਦਿੱਤੀ। ਅਸੀਂ ਐਪਲ ਡੇਲੀ ਦਾ ਸਮਰਥਨ ਕਰਦੇ ਹਾਂ।
ਸਵੇਰੇ ਅੱਠ ਵਜੇ ਤੱਕ ਵਿੱਕੀ 10 ਲੱਖ ਕਾਪੀਆਂ
ਸ਼ਹਿਰ ’ਚ ਜ਼ਿਆਦਾਤਰ ਜਗ੍ਹਾ ’ਤੇ ਸਵੇਰੇ ਸਾਢੇ ਅੱਠ ਵਜੇ ਤੱਕ ਹੀ ਐਪਲ ਡੇਲੀ ਦੇ ਆਖ਼ਰੀ ਸੰਸਕਰਣ ਦੀ 10 ਲੱਖ ਕਾਪੀਆਂ ਵਿਕ ਗਈਆਂ। ਅਖ਼ਬਾਰ ਨੇ ਪੁਲਸ ਦੇ ਉਸ ਦੀ 23 ਲੱਖ ਡਾਲਰ ਦੀ ਸੰਪਤੀ ਫ੍ਰੀਜ ਕਰਨ, ਉਸ ਦੇ ਦਫ਼ਤਰ ਦੀ ਤਲਾਸ਼ੀ ਲੈਣ ਅਤੇ ਪੰਜ ਸਿਖਰ ਸੰਪਾਦਕਾਂ ਅਤੇ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕਰਨ ਦੇ ਬਾਅਦ ਕਿਹਾ ਸੀ ਕਿ ਉਹ ਆਪਣਾ ਸੰਚਾਲਨ ਬੰਦ ਕਰੇਗਾ। ਪੁਲਸ ਨੇ ਅਖ਼ਬਾਰ ’ਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਲਈ ਵਿਦੇਸ਼ ਨਾਲ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਇਹ ਕਾਰਵਾਈ ਕੀਤੀ ਸੀ। ਐਪਲ ਡੇਲੀ ਨੂੰ ਲੋਕਤੰਤਰ ਸਮਰਥਕ ਰੁਖ ਦੇ ਲਈ ਜਾਣਾ ਜਾਂਦਾ ਹੈ ਅਤੇ ਉਹ ਸ਼ਹਿਰ ’ਤੇ ਨਿਰੰਤਰ ਵਧਾਉਣ ਲਈ ਚੀਨ ਅਤੇ ਹਾਂਗਕਾਂਗ ਸਰਕਾਰਾਂ ਦੀ ਅਕਸਰ ਆਲੋਚਨਾ ਅਤੇ ਨਿੰਦਾ ਕਰਦਾ ਰਹਿੰਦਾ ਹੈ।
ਸਰਕਾਰ ਵਿਰੋਧੀ ਪ੍ਰਦਰਸ਼ਨ ’ਤੇ ਮਿਲ ਰਹੀ ਸਜ਼ਾ
2019 ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਬਾਅਦ ਅਰਧ ਖ਼ੁਦ ਮੁਖਤਿਆਰ ਚੀਨੀ ਸ਼ਹਿਰਾਂ ’ਚ ਅਸੰਤੁਸ਼ਟਾਂ ’ਤੇ ਕਾਰਵਾਈ ਦੇ ਸਿਲਸਿਲੇ ’ਚ ਇਹ ਤਾਜ਼ਾ ਕਦਮ ਹੈ।ਅਖ਼ਬਾਰ ਅਜਿਹੇ ਸਮੇਂ ’ਚ ਬੰਦ ਰੋ ਰਿਹਾ ਹੈ। ਜਦੋਂ ਅਧਿਕਾਰੀਆਂ ਨੇ 2019 ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਬਾਅਦ ਅਸੰਤੁਸ਼ਟਾਂ ’ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਚੀਨ ਵਲੋਂ ਕਰੀਬ ਇਕ ਸਾਲ ਪਹਿਲਾਂ ਲਾਗੂ ਕੀਤੇ ਗਈ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਪਹਿਲੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦੇ ਨਾਲ ਹੀ ਇਹ ਘੋਸ਼ਣਾ ਕੀਤੀ ਗਈ ਹੈ।
ਐਪਲ ਡੇਲੀ ਤੇ ਨੈਕਸਟ ਮੈਗਜ਼ੀਨ ਦੀ ਵੈੱਬ ਤੇ ਐਪ ਵੀ ਬੰਦ
ਵੀਰਵਾਰ ਤੜਕੇ ਸ਼ਹਿਰ ਦੇ ਮੋਂਗ ਕੋਕ ’ਚ ਨਿਵਾਸੀਆਂ ਨੇ ਅਖਬਾਰਾਂ ਦੇ ਸਟੈਂਡ ’ਤੇ ਪਹੁੰਚਣ ਤੋਂ ਪਹਿਲਾਂ ਹੀ ਲਾਈਨਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਆਖਰੀ ਐਡੀਸ਼ਨ ’ਚ ਇਕ ਤਸਵੀਰ ਪ੍ਰਕਾਸ਼ਿਤ ਕੀਤੀ ਗਈ, ਜਿਸ ’ਚ ਐਪਲ ਡੇਲੀ ਦੇ ਕਰਮਚਾਰੀ ਇਮਾਰਤ ਦੇ ਨੇੜੇ ਤੇੜੇ ਇਕੱਠੇ ਹੋਏ ਸਮਰਥਕਾਂ ਦਾ ਦਫਤਰ ਤੋਂ ਹੱਥ ਹਿਲਾ ਕੇ ਧੰਨਵਾਦ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਸਿਰਲੇਖ ਦਿੱਤਾ ਗਿਆ, ਹਾਂਗਕਾਂਗ ਵਾਸੀਆਂ ਨੈ ਬਾਰਿਸ਼ ’ਚ ਦੁਖਦ ਵਿਦਾਇਗੀ ਦਿੱਤੀ, ਅਸੀਂ ਐਪਲ ਡੇਲੀ ਦਾ ਸਮਰਥਨ ਕਰਦੇ ਹਾਂ।’’ ਵੀਰਵਾਰ ਤਕ ਐਪਲ ਡੇਲੀ ਦੀ ਵੈੱਬਸਾਈਟ ਵੀ ਖੁੱਲ੍ਹ ਨਹੀਂ ਰਹੀ ਸੀ ਤੇ ਉਸ ’ਤੇ ਇਕ ਨੋਟਿਸ ਸੀ, ਜਿਸ ’ਚ ਲਿਖਿਆ ਕਿ ਸਾਨੂੰ ਤੁਹਾਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਐਪਲ ਡੇਲੀ ਤੇ ਨੈਕਸਟ ਮੈਗਜ਼ੀਨ ਦੀ ਵੈੱਬ ਤੇ ਐਪ ’ਤੇ ਉਪਲੱਬਧ ਸਮੱਗਰੀ 23 ਜੂਨ 2021 ਨੂੰ ਦੇਰ ਰਾਤ 11 ਵੱਜ ਕੇ 59 ਮਿੰਟ ਤੋਂ ਉਪਲੱਬਧ ਨਹੀਂ ਰਹੇਗੀ।