ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਇਕਾਈ ਨੇ ਵਕੀਲ ਤੇ ਹੋਰਾਂ ਨੂੰ ਕੀਤਾ ਗ੍ਰਿਫਤਾਰ
Thursday, Jan 14, 2021 - 09:29 PM (IST)
ਹਾਂਗਕਾਂਗ-ਹਾਂਗਕਾਂਗ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਚੀਨੀ ਅਧਿਕਾਰੀਆਂ ਵੱਲੋਂ ਪਿਛਲੇ ਸਾਲ ਸ਼ਹਿਰ ਛੱਡ ਕੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਹਿਰਾਸਤ ’ਚ ਲਏ ਗਏ ਹਾਂਗਕਾਂਗ ਦੇ 12 ਕਾਰਜਕਰਤਾਵਾਂ ਦੀ ਮਦਦ ਕਰਨ ਦੇ ਸ਼ੱਕ ’ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਕੀਲ ਡੈਨੀਅਲ ਵਾਂਗ ਕਵੋਕ-ਤੁੰਗ ਨੇ ਵੀਰਵਾਰ ਨੂੰ ਆਪਣੇ ਫੇਸਬੱਕ ਪੇਜ਼ ’ਤੇ ਲਿਖਿਆ ਕਿ ਰਾਸ਼ਟਰੀ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚ ਗਏ ਹਨ।
ਇਹ ਵੀ ਪੜ੍ਹੋ -ਟੈਸਲਾ ਨੂੰ ਝਟਕਾ! US ਨੇ ਕੰਪਨੀ ਨੂੰ 1 ਲੱਖ 58 ਹਜ਼ਾਰ ਕਾਰਾਂ ਰੀਕਾਲ ਕਰਨ ਨੂੰ ਕਿਹਾ
ਉਨ੍ਹਾਂ ਨੂੰ ਬਾਅਦ ’ਚ ਉਨ੍ਹਾਂ ਦੇ ਦਫਤਰ ਲਿਜਾਇਆ ਗਿਆ ਜਿਥੇ ਪੁਲਸ ਨੇ ਤਲਾਸ਼ੀ ਲਈ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਵਾਂਗ ਨੂੰ 2019 ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਗ੍ਰਿਫਤਾਰ ਸੈਂਕੜਾਂ ਕਾਰਜਕਰਤਾਵਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਹੈ। ਪੁਲਸ ਨੇ ਈਮੇਲ ਤੋਂ ਭੇਜੇ ਇਕ ਬਿਆਨ ’ਚ ਕਿਹਾ ਕਿ ਵੀਰਵਾਰ ਨੂੰ 18 ਤੋਂ 72 ਸਾਲ ਦੀ ਉਮਰ ’ਚ 8 ਮਰਦਾਂ ਅਤੇ ਤਿੰਨ ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ -ਪਾਕਿ ’ਚ ਕੋਵਿਡ-19 ਦੇ 3,097 ਨਵੇਂ ਮਾਮਲੇ ਆਏ ਸਾਹਮਣੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।