ਅਮਰੀਕਾ ਸਮੇਤ 20 ਦੇਸ਼ਾਂ ਨੇ ਹਾਂਗਕਾਂਗ ਦੇ ‘ਐਪਲ ਡੇਲੀ’ ਅਖ਼ਬਾਰ ’ਤੇ ਕਾਰਵਾਈ ਦਾ ਕੀਤਾ ਵਿਰੋਧ
Monday, Jul 12, 2021 - 01:05 PM (IST)
ਵਾਸ਼ਿੰਗਟਨ— ਅਮਰੀਕਾ ਸਮੇਤ 20 ਦੇਸ਼ਾਂ ਨੇ ਹਾਂਗਕਾਂਗ ਦੇ ‘ਐਪਲ ਡੇਲੀ’ ਅਖ਼ਬਾਰ ਨੂੰ ਜ਼ਬਰਨ ਬੰਦ ਕਰਨ ਅਤੇ ਸ਼ਹਿਰ ਦੇ ਅਧਿਕਾਰੀਆਂ ਵਲੋਂ ਉਸ ਦੇ ਕਾਮਿਆਂ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਮੀਡੀਆ ਆਜ਼ਾਦੀ ਗਠਜੋੜ ’ਚ ਸ਼ਾਮਲ ਆਸਟਰੇਲੀਆ, ਆਸਟਰੀਆ, ਕੈਨੇਡਾ, ਫਰਾਂਸ, ਜਰਮਨੀ, ਆਈਸਲੈਂਡ ਅਤੇ ਬਿ੍ਰਟੇਨ ਸਮੇਤ 20 ਦੇਸ਼ਾਂ ਦੀਆਂ ਸਰਕਾਰਾਂ ਵਲੋਂ ਜਾਰੀ ਬਿਆਨ ’ਚ ਇਸ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ।
ਇਹ ਵੀ ਪੜ੍ਹੋ: ਹਾਂਗਕਾਂਗ ਨੂੰ ਆਪਣੇ 'ਚ ਪੂਰੀ ਤਰ੍ਹਾਂ ਮਿਲਾਉਣ ਦਾ ਪਹਿਲਾ ਕਦਮ ਹੈ ਐਪਲ ਡੇਲੀ ਦੇ ਬੰਦੀ
ਪਿਛਲੇ ਮਹੀਨੇ ਹੀ ਐਪਲ ਡੇਲੀ ਦਾ ਆਖ਼ਰੀ ਆਡੀਸ਼ਨ ਪ੍ਰਕਾਸ਼ਤ ਹੋਇਆ ਸੀ। ਉਸੇ ਆਡੀਸ਼ਨ ਵਿਚ ਅਖ਼ਬਾਰ ਨੇ ਦੱਸਿਆ ਸੀ ਕਿ ਉਨ੍ਹਾਂ ’ਤੇ ਦਬਾਅ ਪਾ ਕੇ ਅਖ਼ਬਾਰ ਦਾ ਪ੍ਰਕਾਸ਼ਨ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਹੈ। ਦਰਅਸਲ ਇਸ ਅਖ਼ਬਾਰ ਦੇ ਸੰਪਾਦਕਾਂ ’ਤੇ ਹਾਂਗਕਾਂਗ ਦੇ ਪਿਛਲੇ ਸਾਲ ਲਾਗੂ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਉਲੰਘਣ ਦਾ ਦੋਸ਼ ਲਾਇਆ ਗਿਆ ਸੀ। ਪਿਛਲੇ ਕੁਝ ਸਮੇਂ ਤੋਂ ਹਾਂਗਕਾਂਗ ਵਿਚ ਚੀਨੀ ਸ਼ਾਸਨ ਦੇ ਦਬਾਅ ਵਿਚ ਮੀਡੀਆ ’ਤੇ ਸਖ਼ਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹਾਂਗਕਾਂਗ ਕੋਰਟ ਨੇ ਚੀਨ ਖ਼ਿਲਾਫ਼ ਲਿਖਣ ਵਾਲੇ ਐਪਲ ਡੇਲੀ ਦੇ ਸੰਪਾਦਕ ਤੇ CEO ਨੂੰ ਨਹੀਂ ਦਿੱਤੀ ਜਮਾਨਤ
ਮੀਡੀਆ ਆਜ਼ਾਦੀ ਗਠਜੋੜ ਨੇ ਕਿਹਾ ਕਿ ਪੱਤਰਕਾਰੀ ਨੂੰ ਦਬਾਉਣਾ ਇਕ ਗੰਭੀਰ ਅਤੇ ਨਕਾਰਾਤਮਕ ਕਦਮ ਹੈ, ਜੋ ਕਿ ਹਾਂਗਕਾਂਗ ਦੀ ਖ਼ੁਦਮੁਖਤਿਆਰੀ ਅਤੇ ਲੋਕਾਂ ਦੀ ਆਜ਼ਾਦੀ ਨੂੰ ਕਮਜ਼ੋਰ ਕਰਦਾ ਹੈ। ਮੀਡੀਆ ਗਠਜੋੜ ਨੇ ਕਿਹਾ ਕਿ ਅੱਗੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਕਈ ਸਾਲਾਂ ਤੋਂ ਹਾਂਗਕਾਂਗ ਦੀ ਸਫ਼ਲਤਾ ਅਤੇ ਕੌਮਾਂਤਰੀ ਪ੍ਰਸਿੱਧੀ ਦਾ ਕੇਂਦਰ ਰਹੀ ਹੈ। ਉੱਥੇ ਹੀ ਹਾਂਗਕਾਂਗ ’ਚ ਚੀਨੀ ਵਿਦੇਸ਼ ਮੰਤਰਾਲਾ ਦੇ ਕਸ਼ਿਮਨਰ ਦੇ ਦਫ਼ਤਰ ਵਲੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਮੀਡੀਆ ਆਜ਼ਾਦੀ ਗਠਜੋੜ ਦੇ ਬਿਆਨ ਦਾ ਵਿਰੋਧ ਕੀਤਾ।