2019 ਲੋਕਤੰਤਰ ਪੱਖੀ ਵਿਰੋਧ ਪ੍ਰਦਰਸ਼ਨ ਮਾਮਲੇ ''ਚ ਹਾਂਗਕਾਂਗ ਕਾਰਕੁੰਨ ਜੋਸ਼ੂਆ ਵੋਂਗ ਗ੍ਰਿਫ਼ਤਾਰ

Wednesday, Nov 25, 2020 - 05:57 PM (IST)

ਬੀਜਿੰਗ (ਬਿਊਰੋ): ਪਿਛਲੇ ਸਾਲ ਹੋਏ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੇ ਦੋ ਮਾਮਲਿਆਂ ਵਿਚ ਹਾਂਗਕਾਂਗ ਦੇ ਲੋਕਤੰਤਰ ਪੱਖੀ ਕਾਰਕੁੰਨ ਜੋਸ਼ੁਆ ਵੋਂਗ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਸ ਨੂੰ 2 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਅਜਿਹਾ ਉਦੋਂ ਹੋਇਆ ਜਦੋਂ ਬੀਜਿੰਗ ਵਿਚ ਰਾਸ਼ਟਰੀ ਸੱਖ਼ਤ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਦੇ ਬਾਅਦ ਲੋਕਤੰਤਰ ਪੱਖੀ ਸੰਸਦ ਮੈਂਬਰਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਲਾਗੂ ਕੀਤਾ ਗਿਆ ਕਾਨੂੰਨ ਵਿਦੇਸ਼ੀ ਫੌਜਾਂ ਤੋਂ ਅਲੱਗ ਹੋਣ ਜਾਂ ਮਿਲੀਭੁਗਤ ਨੂੰ ਅਪਰਾਧੀ ਬਣਾਉਂਦਾ ਹੈ ਅਤੇ ਇਸ ਦੇ ਨਾਲ ਹੀ ਇਸ ਕਾਨੂੰਨ ਤਹਿਤ ਸਖ਼ਤ ਜੇਲ੍ਹ ਦੀਆਂ ਸ਼ਰਤਾਂ ਵੀ ਰੱਖੀਆਂ ਗਈਆਂ ਹਨ।ਇਸ ਵਿਰੋਧ ਪ੍ਰਦਰਸ਼ਨ ਨੂੰ ਰਾਜਨੀਤਿਕ ਪੱਖੋਂ ਦੇਖਿਆ ਜਾ ਰਿਹਾ ਹੈ।ਵੋਂਗ ਦੇ ਵਕੀਲ ਮੁਤਾਬਕ, ਉਸ ਨੂੰ ਆਪਣੇ ਦੋ ਹੋਰ ਕਾਰਕੁੰਨਾ ਅਗਨੋਸ ਚੌ ਅਤੇ ਇਵਾਨ ਲਾਮ ਨਾਲ 3 ਸਾਲ ਦੀ ਸਜ਼ਾ ਭੁਗਤਣੀ ਪਵੇਗੀ। ਉਨ੍ਹਾਂ ਨੂੰ 21 ਜੂਨ ਨੂੰ ਅਣਅਧਿਕਾਰਤ ਅਸੈਂਬਲੀ ਨੂੰ ਸੰਗਠਿਤ ਕਰਨ ਅਤੇ ਜਾਣ ਬੁੱਝ ਕੇ ਹਿੱਸਾ ਲੈਣ, ਪ੍ਰਦਰਸ਼ਨ ਕਰਨ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ।

ਅਦਾਲਤ ਦੀ ਸੁਣਵਾਈ ਦੌਰਾਨ ਵੋਂਗ 'ਤੇ ਪ੍ਰਦਰਸ਼ਨ ਨੂੰ ਭੜਕਾਉਣ ਅਤੇ ਉਸ ਵਿਚ ਹਿੱਸਾ ਲੈਣ ਦਾ ਦੋਸ਼ ਤਾਂ ਸਿੱਧ ਹੋ ਗਿਆ ਪਰ ਮੁਕੱਦਮਾ ਕਰਨ ਵਾਲਾ ਪੱਖ ਉਸ 'ਤੇ ਲੱਗੇ ਤੀਸਰੇ ਦੋਸ਼ ਖ਼ਿਲਾਫ਼ ਕੋਈ ਸਬੂਤ ਨਾ ਪੇਸ ਕਰ ਸਕਿਆ।ਵੋਂਗ ਦਾ ਸਾਥੀ ਲਾਮ ਕਥਿਤ ਤੌਰ 'ਤੇ ਪ੍ਰਦਰਸ਼ਨ ਨੂੰ ਭੜਕਾਉਣ ਲਈ ਦੋਸ਼ੀ ਮੰਨਿਆ ਗਿਆ ਅਤੇ ਚੌ ਨੂੰ ਅਣਅਧਿਕਾਰਤ ਪ੍ਰਦਰਸ਼ਨ ਭੜਕਾਉਣ ਅਤੇ ਉਸ ਵਿਚ ਸ਼ਾਮਲ ਹੋਣ ਲਈ ਦੋਸ਼ੀ ਮੰਨਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਸਾਬਕਾ ਆਜ਼ਾਦੀ ਕਾਰਕੁੰਨ ਟੋਨੀ ਚੁੰਗ ਨੂੰ ਵੀ ਕਈ ਹੋਰ ਲੋਕਾਂ ਸਮੇਤ ਹਾਂਗਕਾਂਗ ਸਥਿਤ ਅਮਰੀਕੀ ਕੌਂਸਲੇਟ ਵਿਖੇ ਪਨਾਹਗਾਹ ਲੈਣ ਦੀ ਕੋਸ਼ਿਸ਼ ਕਰਨ ਦੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ, ਇਸ ਗਰਮੀ ਵਿਚ ਤਾਈਵਾਨ ਜਾਂਦੇ ਹੋਏ ਦਰਜਨਾਂ ਹੀ ਹਾਂਗਕਾਂਗ ਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਹੁਣ ਉਹ ਸਾਰੇ ਹੀ ਦੋਸ਼ਾਂ ਦੇ ਘੇਰੇ ਵਿਚ ਹਨ ਅਤੇ ਨਜ਼ਰਬੰਦ ਕੀਤੇ ਹੋਏ ਹਨ।
 


Vandana

Content Editor

Related News