ਹਾਂਗਕਾਂਗ ''ਚ ਮਿਲਿਆ ਪਹਿਲੇ ਵਿਸ਼ਵ ਯੁੱਧ ਦਾ ਹੈਂਡ ਗ੍ਰੇਨੇਡ

02/03/2019 1:00:43 PM

ਹਾਂਗਕਾਂਗ (ਬਿਊਰੋ)— ਪਹਿਲੇ ਵਿਸ਼ਵ ਯੁੱਧ ਦੌਰਾਨ ਵਰਤੇ ਗਏ ਵਿਸਫੋਟਕ ਅੱਜ ਵੀ ਦੁਨੀਆ ਦੇ ਕਈ ਹਿੱਸਿਆਂ ਵਿਚ ਮੌਜੂਦ ਹਨ। ਹਾਲ ਹੀ ਵਿਚ ਦੱਖਣੀ-ਪੂਰਬੀ ਚੀਨ ਵਿਚ ਸਥਿਤ ਹਾਂਗਕਾਂਗ ਦੇ ਇਕ ਚਿਪਸ ਬਣਾਉਣ ਵਾਲੇ ਕਾਰਖਾਨੇ ਵਿਚ ਬਰਾਮਦ ਕੀਤੇ ਜਾਣ ਵਾਲੇ ਫ੍ਰੈਂਚ ਆਲੂਆਂ ਦੀ ਖੇਪ ਵਿਚ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਦਾ ਇਕ ਜਰਮਨ ਹੈਂਡ ਗ੍ਰੇਨੇਡ ਮਿਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਾਲਬੀ ਸਨੈਕਸ ਫੈਕਟਰੀ ਵਿਚ ਸ਼ਨੀਵਾਰ ਨੂੰ ਹੈਂਡ ਗ੍ਰੇਨੇਡ ਪਾਏ ਜਾਣ ਦੇ ਬਾਅਦ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਕਿਰਿਆਹੀਣ ਕਰ ਦਿੱਤਾ ਗਿਆ। 

ਸੁਪਰਡੈਂਟ ਵਿਲਫ੍ਰੈਡ ਵੋਂਗ ਹੋ-ਹਾਨ ਨੇ ਪੱਤਰਕਾਰਾਂ ਨੂੰ ਦੱਸਿਆ,''ਹੈਂਡ ਗ੍ਰੇਨੇਡ ਦੀ ਸਥਿਤੀ ਠੀਕ ਨਹੀਂ ਸੀ ਕਿਉਂਕਿ ਪਹਿਲਾਂ ਹੀ ਉਸ ਦੀ ਪਿੰਨ ਖੁੱਲ੍ਹੀ ਹੋਈ ਸੀ ਪਰ ਚੰਗੀ ਗੱਲ ਇਹ ਰਹੀ ਕਿ ਇਹ ਫਟਿਆ ਨਹੀਂ।'' ਵੋਂਗ ਨੇ ਦੱਸਿਆ ਕਿ ਪੁਲਸ ਨੇ ਘਟਨਾਸਥਲ 'ਤੇ ਹੀ ਉਸ ਨੂੰ ਕਿਰਿਆਹੀਣ ਕਰ ਦਿੱਤਾ। ਗ੍ਰੇਨੇਡ 8 ਸੈਂਟੀਮੀਟਰ ਚੌੜਾ ਸੀ ਅਤੇ ਉਸ ਦਾ ਵਜ਼ਨ ਕਰੀਬ ਇਕ ਕਿਲੋਗ੍ਰਾਮ ਸੀ। ਵੋਂਗ ਨੇ ਦੱਸਿਆ,''ਸਾਰੀਆਂ ਜਾਣਕਾਰੀਆਂ ਮੁਤਾਬਕ ਅਜਿਹਾ ਲੱਗਦਾ ਹੈ ਕਿ ਹੈਂਡ ਗ੍ਰੇਨੇਡ ਆਲੂਆਂ ਨਾਲ ਫਰਾਂਸ ਤੋਂ ਬਰਾਮਦ ਹੋਇਆ ਸੀ।''


Vandana

Content Editor

Related News