ਚੀਨ ਦੇ ਰਾਸ਼ਟਰੀ ਦਿਵਸ ਮੌਕੇ ਹਾਂਗਕਾਂਗ ''ਚ ਹੋਣ ਵਾਲੀ ਆਤਿਸ਼ਬਾਜ਼ੀ ਰੱਦ

Wednesday, Sep 18, 2019 - 05:05 PM (IST)

ਚੀਨ ਦੇ ਰਾਸ਼ਟਰੀ ਦਿਵਸ ਮੌਕੇ ਹਾਂਗਕਾਂਗ ''ਚ ਹੋਣ ਵਾਲੀ ਆਤਿਸ਼ਬਾਜ਼ੀ ਰੱਦ

ਬੀਜਿੰਗ (ਭਾਸ਼ਾ)— ਹਾਂਗਕਾਂਗ ਨੇ ਚੀਨ ਦੇ ਰਾਸ਼ਟਰੀ ਦਿਵਸ ਦੇ ਮੌਕੇ ਇੱਥੇ ਹੋਣ ਵਾਲੀ ਸਾਲਾਨਾ ਆਤਿਸ਼ਬਾਜ਼ੀ ਲੋਕਤੰਤਰ ਦੇ ਸਮਰਥਨ ਵਿਚ ਹੋ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰੱਦ ਕਰ ਦਿੱਤੀ ਹੈ। ਹਾਂਗਕਾਂਗ ਨੇ ਬੁੱਧਵਾਰ ਨੂੰ ਇਕ ਸੰਖੇਪ ਬਿਆਨ ਜਾਰੀ ਕਰ ਕੇ ਕਿਹਾ ਕਿ 1 ਅਕਤੂਬਰ ਨੂੰ ਪ੍ਰਸਿੱਧ ਵਿਕਟੋਰੀਆ ਹਾਰਬਰ 'ਤੇ ਹੋਣ ਵਾਲੇ ਪ੍ਰੋਗਰਾਮ ਨੂੰ ਤਾਜ਼ਾ ਸਥਿਤੀ ਅਤੇ ਲੋਕ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਰੱਦ ਕਰ ਦਿੱਤਾ ਗਿਆ ਹੈ। 

ਵਿਸ਼ੇਸ਼ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਕਮਿਊਨਿਸਟ ਪਾਰਟੀ ਸ਼ਾਸਿਤ 'ਪੀਪਲਜ਼ ਰੀਪਬਲਿਕ ਆਫ ਚਾਈਨਾ' ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ 'ਤੇ ਵੱਡੇ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ। ਹਾਂਦਕਾਂਗ ਵਿਚ ਹਾਲ ਦੀ ਦੇ ਮਹੀਨਿਆਂ ਵਿਚ ਅਕਸਰ ਹਿੰਸਕ ਪ੍ਰਦਰਸ਼ਨ ਹੋਏ ਕਿਉਂਕਿ ਇੱਥੋਂ ਦੇ ਕਈ ਵਸਨੀਕਾਂ ਨੂੰ ਇਹ ਖਦਸ਼ਾ ਹੈ ਕਿ ਚੀਨ ਸਰਕਾਰ ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਘੱਟ ਕਰ ਕਰ ਰਹੀ ਹੈ। ਹਾਂਗਕਾਂਗ ਇਕ ਅਰਧ ਖੁਦਮੁਖਤਿਆਰੀ ਖੇਤਰ ਹੈ।


author

Vandana

Content Editor

Related News