ਦੁਬਈ 'ਚ ਰਹਿੰਦੇ ਭਾਰਤੀ ਨੂੰ ਈਮਾਨਦਾਰੀ ਲਈ ਕੀਤਾ ਗਿਆ ਸਨਮਾਨਿਤ
Tuesday, Jan 02, 2018 - 06:06 PM (IST)

ਦੁਬਈ (ਬਿਊਰੋ)- ਵਰਤਮਾਨ ਸਮੇਂ ਵਿਚ ਅੱਜ-ਕਲ੍ਹ ਵੀ ਦੁਨੀਆ ਵਿਚ ਈਮਾਨਦਾਰ ਲੋਕ ਹਨ। ਈਮਾਨਦਾਰੀ ਦੀ ਤਾਜ਼ਾ ਮਿਸਾਲ ਦੁਬਾਈ ਵਿਚ ਇਕ ਭਾਰਤੀ ਵਿਅਕਤੀ ਨੇ ਪੇਸ਼ ਕੀਤੀ ਹੈ, ਜੋ ਉੱਥੇ ਕਲੀਨਰ ਦਾ ਕੰਮ ਕਰਦਾ ਹੈ। ਉਂਝ ਦੇਖਿਆ ਜਾਵੇ ਤਾਂ ਜੇ ਕਿਸੇ ਨੂੰ ਬਿਨਾ ਮਿਹਨਤ ਕੀਤੇ ਅਚਾਨਕ ਲੱਖਾਂ-ਕਰੋੜਾਂ ਦੇ ਕੀਮਤੀ ਸਾਮਾਨ ਨਾਲ ਭਰਿਆ ਬੈਗ ਮਿਲ ਜਾਵੇ ਤਾਂ ਉਸ ਦੀ ਨੀਅਤ ਖਰਾਬ ਹੋਣਾ ਲਾਜ਼ਮੀ ਹੈ ਪਰ ਦੁਨੀਆ ਵਿਚ ਈਮਾਨਦਾਰ ਲੋਕਾਂ ਦੀ ਅੱਜ ਵੀ ਕੋਈ ਕਮੀ ਨਹੀਂ ਹੈ।
ਦੁਬਈ ਵਿਚ ਕੰਮ ਕਰਦੇ ਇਕ ਭਾਰਤੀ ਕਲੀਨਰ ਨੂੰ ਉਸ ਦੀ ਈਮਾਨਦਾਰੀ ਲਈ ਦੁਬਈ ਪੁਲਸ ਨੇ ਸਨਮਾਨਿਤ ਕੀਤਾ ਹੈ। ਇਸ ਕਲੀਨਰ ਨੂੰ ਸੋਨੇ ਅਤੇ ਹੀਰਿਆਂ ਨਾਲ ਭਰਿਆ ਇਕ ਬੈਗ ਮਿਲਿਆ ਸੀ, ਜੋ ਉਸ ਨੇ ਬਿਨਾ ਲਾਲਚ ਕੀਤੇ ਪੁਲਸ ਨੂੰ ਸੌਂਪ ਦਿੱਤਾ। ਇਸ ਭਾਰਤੀ ਕਲਨੀਰ ਵਿਨਕਟਾਰ ਅਮਾਨਾ ਮੋਟਾਬਾਤੋ ਲਾਲ ਨੂੰ ਅਲ ਕੁਸੈਸ ਵਿਚ ਡਿਊਟੀ ਸਮੇਂ ਸਫਾਈ ਕਰਦੇ ਸਮੇਂ ਇਕ ਬੈਗ ਮਿਲਿਆ ਸੀ। ਬੈਗ ਵਿਚ ਪਏ ਗਹਿਣਿਆਂ ਦੀ ਕੀਮਤ 200,000 ਦਿਰਹਾਮ ਡਾਲਰ ਸੀ। ਵਿਨਕਟਾਰ ਨੇ ਬਿਨਾ ਲਾਲਚ ਕੀਤੇ ਇਸ ਬੈਗ ਨੂੰ ਪੁਲਸ ਸਟੇਸ਼ਨ ਲੈ ਗਿਆ ਅਤੇ ਉੱਥੋਂ ਦੇ ਇੰਸਪੈਕਟਰ ਨੂੰ ਸੌਂਪ ਦਿੱਤਾ। ਅਲ ਕੁਸੈਸ ਪੁਲਸ ਸਟੇਸ਼ਨ ਦੇ ਡਾਇਰੈਕਟਰ ਬ੍ਰਿਗੇਡੀਅਰ ਯੁਸੁਫ ਅਲ ਅਦੀਦੀ ਨੇ ਵਿਨਕਟਾਰ ਨੂੰ ਉਸ ਦੀ ਈਮਾਨਦਾਰੀ ਲਈ ਇਕ ਤੋਹਫਾ ਅਤੇ ਸਰਟੀਫਿਕੇਟ ਦਿੱਤਾ।