ਹੋਂਡੁਰਾਸ ''ਚ ਡੇਂਗੂ ਬੁਖਾਰ ਕਾਰਨ ਇਸ ਸਾਲ 9 ਲੋਕਾਂ ਦੀ ਮੌਤ

Tuesday, Mar 19, 2019 - 01:01 PM (IST)

ਹੋਂਡੁਰਾਸ ''ਚ ਡੇਂਗੂ ਬੁਖਾਰ ਕਾਰਨ ਇਸ ਸਾਲ 9 ਲੋਕਾਂ ਦੀ ਮੌਤ

ਤੇਗੁਸੀਗਾਲਪਾ (ਭਾਸ਼ਾ)— ਹੋਂਡੁਰਾਸ 'ਚ ਡੇਂਗੂ ਬੁਖਾਰ ਨਾਲ ਇਸ ਸਾਲ 9 ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਦੇ ਮੁਖੀ ਐਡਿਥ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ,'' ਸਾਨੂੰ 14 ਲੋਕਾਂ ਦੀ ਮੌਤ ਦੀ ਖਬਰ ਮਿਲੀ ਸੀ ਪਰ ਪ੍ਰਯੋਗਸ਼ਾਲਾ ਪ੍ਰੀਖਣ ਮਗਰੋਂ ਉਨ੍ਹਾਂ 'ਚੋਂ ਸਿਰਫ 9 ਲੋਕਾਂ ਦੀ ਮੌਤ ਡੇਂਗੂ ਕਾਰਨ ਹੋਣ ਦੀ ਪੁਸ਼ਟੀ ਹੋਈ ਹੈ।''

ਡੇਂਗੂ ਨਾਲ ਮੌਤਾਂ ਦੇ ਵਧੇਰੇ ਮਾਮਲੇ ਦੇਸ਼ ਦੇ ਉੱਤਰੀ-ਪੂਰਬੀ ਸੂਬੇ ਕੋਟਰੇਸ ਤੋਂ ਆਏ ਹਨ। ਇਸ ਬੀਮਾਰੀ ਕਾਰਨ 35 ਸਾਲਾ ਇਕ ਵਿਅਕਤੀ ਅਤੇ ਦੋ 13 ਸਾਲਾ ਬੱਚਿਆਂ ਦੀ ਮੌਤ ਹੋ ਗਈ। ਮੰਤਰਾਲੇ ਨੇ ਦੱਸਿਆ ਕਿ ਹੁਣ ਤਕ ਡੇਂਗੂ ਦੇ 4200 ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 1131 ਗੰਭੀਰ ਮਾਮਲੇ ਹਨ। ਕੋਟਰੇਸ ਸੂਬੇ ਦੇ ਕੋਲੋਮਾ, ਸੈਨ ਮੈਨੂਅਲ, ਪਿਮਿਏਂਟਾ, ਵਿਲਾਨੁਏਵਾ, ਸੈਨ ਫ੍ਰਾਂਸਿਸਕੋ ਡੀ ਯੋਜੋਆ ਅਤੇ ਓਮੋਆ ਨਗਰ ਪਾਲਿਕਾਵਾਂ 'ਚ ਇਸ ਬੀਮਾਰੀ ਦੇ ਸਭ ਤੋਂ ਵਧੇਰੇ ਮਾਮਲੇ ਦੇਖਣ ਨੂੰ ਆਏ ਹਨ। ਹੋਂਡੁਰਾਸ 'ਚ ਸਾਲ 2018 ਤਕ ਕੁਲ 9144 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਿਛਲੇ ਸਾਲ ਇਸ ਬੀਮਾਰੀ ਦਾ ਅੰਕੜਾ 5217 ਸੀ। ਜ਼ੀਕਾ ਅਤੇ ਚਿਕਨਗੁਨੀਆ ਦੇ ਵਾਂਗ ਡੇਂਗੂ ਵੀ ਮੱਛਰਾਂ ਤੋਂ ਪੈਦਾ ਹੋਣ ਵਾਲੀ ਬੀਮਾਰੀ ਹੈ, ਜਿਸ 'ਚ ਤੇਜ਼ ਬੁਖਾਰ, ਸਿਰ ਦਰਦ, ਉਲਟੀ, ਮਾਸਪੇਸ਼ੀਆਂ ਤੇ ਜੋੜਾਂ ਦੇ ਦਰਦ ਹੋਣ ਦੇ ਨਾਲ-ਨਾਲ ਚਮੜੀ 'ਤੇ ਲਾਲ ਨਿਸ਼ਾਨ ਵੀ ਪੈ ਜਾਂਦੇ ਹਨ।


Related News