ਬ੍ਰਿਟੇਨ: ਪ੍ਰੀਤੀ ਪਟੇਲ ਨਾਲ ਵਿਵਾਦ ਤੋਂ ਬਾਅਦ ਪਬਲਿਕ ਸਰਵੇਂਟ ਨੇ ਦਿੱਤੀ ਅਸਤੀਫਾ

02/29/2020 7:47:02 PM

ਲੰਡਨ- ਬ੍ਰਿਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਨਾਲ ਸਬੰਧਾਂ ਵਿਚ ਤਣਾਅ ਨੂੰ ਲੈ ਕੇ ਵਿਵਾਦ ਦਾ ਕੇਂਦਰ ਰਹੇ ਗ੍ਰਹਿ ਵਿਭਾਗ ਦੇ ਇਕ ਪਬਲਿਕ ਸਰਵੇਂਟ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਤੇ ਕਿਹਾ ਕਿ ਉਹ ਆਪਣੀ ਗਲਤ ਨਿਕਾਸੀ 'ਤੇ ਸਰਕਾਰ ਖਿਲਾਫ ਮਾਮਲਾ ਦਾਇਰ ਕਰਨਗੇ।

ਪਟੇਲ (47) ਦੀ ਅਗਵਾਈ ਵਾਲੇ ਗ੍ਰਹਿ ਵਿਭਾਗ ਦੇ ਸਥਾਈ ਸਕੱਤਰ ਫਿਲਿਪ ਰੁਸਨਮ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਪਿਛਲੇ 10 ਦਿਨਾਂ ਤੋਂ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਦਾ ਇਸ਼ਾਰਾ ਮੰਤਰੀ ਵੱਲ ਸੀ। ਉਹਨਾਂ ਨੇ ਬਿਆਨ ਵਿਚ ਕਿਹਾ ਕਿ ਗ੍ਰਹਿ ਮੰਤਰੀ ਨੇ ਕੈਬਨਿਟ ਦਫਤਰ ਵਿਚ ਇਸ ਮੁਹਿੰਮ ਵਿਚ ਆਪਣੀ ਭੂਮਿਕਾ ਹੋਣ ਤੋਂ ਸਾਫ ਇਨਕਾਰ ਕੀਤਾ ਹੈ ਪਰ ਮੈਂ ਖੇਦ ਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਉਹਨਾਂ 'ਤੇ ਵਿਸ਼ਵਾਸ ਨਹੀਂ ਹੈ। ਇਥੋਂ ਤੱਕ ਕਿ ਇਸ ਮੁਹਿੰਮ ਦੇ ਬਾਵਜੂਦ ਮੈਂ ਗ੍ਰਹਿ ਮੰਤਰੀ ਨਾਲ ਸੁਲਾਹ ਕਰਨਾ ਚਾਹੁੰਦਾ ਸੀ ਪਰ ਉਹਨਾਂ ਨਾਲ ਮਿਲਣ ਦੀਆਂ ਮੇਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰੀਤੀ ਪਟੇਲ ਨੇ ਮੇਰੇ ਨਾਲ ਮਿਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਕਿਹਾ ਕਿ ਉਹ ਦਫਤਰ ਤੋਂ ਗਲਤ ਤਰੀਕੇ ਨਾਲ ਕੱਢੇ ਜਾਣ ਨੂੰ ਲੈ ਕੇ ਅਦਾਲਤ ਵਿਚ ਸਰਕਾਰ ਦੇ ਖਿਲਾਫ ਮਾਮਲਾ ਦਾਇਰ ਕਰਨਗੇ।

ਉਹਨਾਂ ਦਾ ਅਸਤੀਫਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਤੇ ਪਟੇਲ ਨੇ ਮੀਡੀਆ ਵਿਚ ਆਈਆਂ ਇਹਨਾਂ ਖਬਰਾਂ ਨੂੰ ਖਾਰਿਜ ਕਰਨ ਦੇ ਲਈ ਸੰਯੁਕਤ ਬਿਆਨ ਜਾਰੀ ਕੀਤਾ ਸੀ ਕਿ ਗ੍ਰਹਿ ਦਫਤਰ ਦੇ ਅੰਦਰ ਤਣਾਅ ਹੈ। ਸਿਵਲ ਕਰਮਚਾਰੀ ਨੇ ਕਿਹਾ ਕਿ ਸਥਾਈ ਸਕੱਤਰ ਦੇ ਰੂਪ ਵਿਚ ਮੇਰੀ ਇਕ ਡਿਊਟੀ 35 ਹਜ਼ਾਰ ਲੋਕਾਂ ਦੇ ਨਾਲ ਸਿਹਤ, ਸੁਰੱਖਿਆ ਤੇ ਬਿਹਤਰੀ ਦੇ ਹਿੱਤ ਵਿਚ ਕੰਮ ਕਰਨਾ ਸੀ। ਇਸ ਨਾਲ ਗ੍ਰਹਿ ਮੰਤਰੀ ਦੇ ਨਾਲ ਤਣਾਅ ਖੜ੍ਹਾ ਹੋ ਗਿਆ ਤੇ ਮੈਂ ਉਹਨਾਂ ਨੂੰ ਆਪਣਾ ਵਿਵਹਾਰ ਬਦਲਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਪਟੇਲ ਦਾ ਵਿਵਹਾਰ ਉੱਚੀ ਬੋਲਣ ਵਾਲਾ, ਗਾਲ੍ਹਾਂ ਕੱਢਣ ਵਾਲਾ, ਲੋਕਾਂ ਨੂੰ ਨੀਵਾਂ ਪਾਉਣ ਵਾਲਾ ਤੇ ਗਲਤ ਮੰਗ ਕਰਨ ਵਾਲਾ ਰਿਹਾ ਹੈ, ਉਹਨਾਂ ਦੇ ਇਸ ਵਿਵਹਾਰ ਨਾਲ ਡਰ ਪੈਦਾ ਹੋਇਆ ਤੇ ਇਸ ਦੇ ਖਿਲਾਫ ਕੁਝ ਕਰਨ ਦੀ ਲੋੜ ਮਹਿਸੂਸ ਹੋਈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਵਲੋਂ ਅਜੇ ਇਸ ਅਸਤੀਫੇ 'ਤੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ।


Baljit Singh

Content Editor

Related News