ਹਾਲੀਵੁੱਡ ਅਦਾਕਾਰ ਡੇਨੀਅਲ ਵੀ ਕੋਰੋਨਾ ਟੈਸਟ 'ਚ ਪਾਏ ਗਏ ਪਾਜ਼ੀਟਿਵ

Saturday, Mar 21, 2020 - 01:57 AM (IST)

ਵਾਸ਼ਿੰਗਟਨ - ਹਾਲੀਵੁੱਡ ਅਤੇ ਬਾਲੀਵੁੱਡ ਵਿਚ ਲਗਾਤਾਰ ਕੋਰੋਨਾ ਪਾਜ਼ੀਟਿਵ ਦੀਆਂ ਖਬਰਾਂ ਹੈਰਾਨ ਕਰਨ ਵਾਲੀਆਂ ਸਾਹਮਣੇ ਆ ਰਹੀਆਂ ਹਨ। ਟਾਮ ਹੈਂਕਸ, ਐਡਿ੍ਰਆ ਐਲਬਾ, () ਅਤੇ ਇੰਦਰਾ ਵਰਮਾ ਤੋਂ ਬਾਅਦ ਹੁਣ ਡੇਨੀਅਨ ਡੇ ਕਿਮ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਸਾਹਮਣੇ ਆਈ ਹੈ।

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ
ਡੇਨੀਅਲ ਨੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਲੋਕਾਂ ਵੱਲੋਂ ਖੁਦ ਨੂੰ ਆਈਸੋਲੇਟ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਲਿੱਖਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਵਿਡ-19 ਲਈ ਪਾਜ਼ੀਟਿਵ ਪਾਇਆ ਗਿਆ ਹਾਂ। ਇਹ ਬੀਮਾਰੀ ਕੋਰੋਨਾਵਾਇਰਸ ਨਾਲ ਹੋਈ ਹੈ।

 

 
 
 
 
 
 
 
 
 
 
 
 
 
 

Hi everyone- yesterday I was diagnosed with COVID-19, the disease caused by the coronavirus. Looks like I’ll be ok, but I wanted share my journey with you in the hopes that you find it informative or helpful. Hope you all stay safe, calm, and above all, healthy.

A post shared by Daniel Dae Kim (@danieldaekim) on Mar 19, 2020 at 10:34am PDT

ਨੇਟਿਵ ਡਾਊਨ ਵਿਚ ਹਨ ਡੇਨੀਅਲ
ਡੇਨੀਅਲ ਇਸ ਵੇਲੇ ਆਪਣੇ ਨੇਟਿਵ ਟਾਊਨ ਹਵਾਈ ਵਿਚ ਹਨ, ਇਸ ਤੋਂ ਪਹਿਲਾਂ ਸ਼ੂਟਿੰਗ ਦੇ ਸਿਲਸਿਲੇ ਵਿਚ ਨਿਊਯਾਰਕ ਗਏ ਸਨ। ਉਨ੍ਹਾਂ ਨੇ ਵੀਡੀਓ ਵਿਚ ਆਖਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਉਹ ਠੀਕ ਹੋ ਜਾਣਗੇ ਪਰ ਆਪਣੇ ਜਰਨੀ ਸ਼ੇਅਰ ਕਰਨਾ ਚਾਹੁੰਦੇ ਸਨ।


Khushdeep Jassi

Content Editor

Related News