ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਿਰ ਵਿਖੇ 27 ਨੂੰ ਫੁੱਲਾਂ ਨਾਲ ਮਨਾਇਆ ਜਾਵੇਗਾ ਹੋਲੀ ਦਾ ਤਿਉਹਾਰ

Thursday, Mar 24, 2022 - 03:52 PM (IST)

ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਿਰ ਵਿਖੇ 27 ਨੂੰ ਫੁੱਲਾਂ ਨਾਲ ਮਨਾਇਆ ਜਾਵੇਗਾ ਹੋਲੀ ਦਾ ਤਿਉਹਾਰ

ਰੋਮ (ਕੈਂਥ)- ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਿਰ ਵਿਖੇ 27 ਮਾਰਚ ਦਿਨ ਐਤਵਾਰ ਨੂੰ ਹੋਲੀ ਦੇ ਤਿਉਹਾਰ ਨੂੰ ਸਮਰਪਿਤ ਸਮਾਰੋਹ ਮਨਾਇਆ ਜਾ ਰਿਹਾ। ਇਸ ਸਮਾਰੋਹ ਵਿਚ ਇਲਾਕੇ ਭਰ ਦੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕ ਵੀ ਸ਼ਮੂਲੀਅਤ ਕਰਨਗੇ।

ਇਸ ਸਮਾਰੋਹ ਵਿਚ ਜਿੱਥੇ ਭਾਰਤ ਦੇ ਅਨੇਕਾਂ ਪਕਵਾਨ ਸੰਗਤਾਂ ਲਈ ਤਿਆਰ ਹੋ ਰਹੇ ਹਨ, ਉੱਥੇ ਹੀ ਇਹ ਹੋਲੀ ਦਾ ਤਿਉਹਾਰ ਰੰਗਾਂ ਨਾਲ ਨਹੀਂ ਸਗੋਂ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਨਾਲ ਮਨਾਇਆ ਜਾਵੇਗਾ। ਕਾਲੀ ਮਾਤਾ ਰਾਣੀ ਮੰਦਿਰ ਰੋਮ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਕੁਝ ਪਲ ਕੱਢ ਕੇ ਜ਼ਰੂਰ ਇਸ ਸਮਾਰੋਹ ਵਿਚ ਸ਼ਮੂਲੀਅਤ ਕਰਨ ਤਾਂ ਜੋ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ।


author

cherry

Content Editor

Related News