HIV ਪੀੜਤਾਂ ਨੂੰ ਹਾਰਟ ਅਟੈਕ ਦਾ ਖਤਰਾ ਜ਼ਿਆਦਾ
Wednesday, Jul 03, 2019 - 04:19 PM (IST)

ਵਾਸ਼ਿੰਗਟਨ— ਐੱਚ.ਆਈ.ਵੀ. ਨਾਲ ਪੀੜਤ ਲੋਕਾਂ 'ਚ ਦਿਲ ਦੀ ਬੀਮਾਰੀ ਖਾਸਕਰਕੇ ਦਿਲ ਦੀ ਧੜਕਨ ਰੁਕਣਾ ਤੇ ਹਾਰਟ ਅਟੈਕ ਆਉਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਮਰੀਕਾ 'ਚ ਏਮੋਰੀ ਯੂਨੀਵਰਸਿਟੀ ਦੇ ਇਕ ਅਧਿਐਨ ਮੁਤਾਬਕ ਐੱਚ.ਆਈ.ਵੀ. ਨਾਲ ਪੀੜਤ ਕਰੀਬ 19,798 ਲੋਕਾਂ ਤੇ ਸਮਾਨ ਉਮਰ ਦੇ ਲਿੰਗ ਵਾਲੇ 59,302 ਸਿਹਤਮੰਦ ਲੋਕਾਂ ਦਾ ਔਸਤਨ 20 ਮਹੀਨੇ ਤੱਕ ਧਿਆਨ ਰੱਖਿਆ ਗਿਆ।
ਰਿਸਰਚ ਮੁਤਾਬਕ ਐੱਚ.ਆਈ.ਵੀ. ਪੀੜਤਾਂ 'ਚ ਦਿਲ ਦੀ ਧੜਕਨ ਰੁਕਣ ਤੇ ਹਾਰਟ ਅਟੈਕ ਆਉਣ ਦਾ ਖਤਰਾ ਆਮ ਲੋਕਾਂ ਦੇ ਮੁਕਾਬਲੇ ਲੜੀਵਾਰ 2.7 ਗੁਣਾ ਤੇ 3.2 ਗੁਣਾ ਜ਼ਿਆਦਾ ਦੇਖਿਆ ਗਿਆ। ਇਹ ਨਤੀਜਾ 'ਅਮਰੀਕਨ ਹਾਰਟ ਐਸੋਸੀਏਸ਼ਨ' 'ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਮੁਤਾਬਕ ਲੇਖਕ ਅਲਵਾਰੋ ਆਲੋਂਸੋ ਨੇ ਕਿਹਾ ਕਿ ਸਾਡਾ ਇਹ ਨਤੀਜਾ ਹਾਈ ਬਲੱਡ ਪ੍ਰੈਸ਼ਰ ਜਾਂ ਸਿਗਰਟਨੋਸ਼ੀ ਜਿਹੇ ਜੋਖਿਮ ਕਾਰਕਾਂ 'ਤੇ ਕੰਟਰੋਲ ਕਰ ਐੱਚ.ਆਈ.ਵੀ. ਪੀੜਤਾਂ 'ਚ ਦਿਲ ਦੀ ਬੀਮਾਰੀ ਦੀ ਸ਼ੁਰੂਆਤੀ ਰੋਕਥਾਮ ਦੇ ਮਹੱਤਵ 'ਤੇ ਜ਼ੋਰ ਦਿੰਦਾ ਹੈ।