ਐਚ.ਆਈ.ਵੀ. ਇਨਫੈਕਟਿਡ ਨਾਲ ਦਿਲ ਦੇ ਰੋਗ ਦਾ ਜ਼ੋਖਮ ਦੁੱਗਣਾ : ਖੋਜ
Friday, Jul 20, 2018 - 03:44 PM (IST)
ਲੰਡਨ (ਅਨਸ)- ਐਚ.ਆਈ.ਵੀ. (ਹਿਊਮਨ ਇਮਿਊਨੋ ਡੈਫਿਸ਼ਿਅੰਸੀ ਵਾਇਰਸ) ਨਾਲ ਇਨਫੈਕਟਿਡ ਲੋਕਾਂ ਵਿਚ ਦਿਲ ਦੇ ਰੋਗਾਂ ਦੇ ਹੋਣ ਦੀ ਸੰਭਾਵਨਾ ਦੁੱਗਣੀ ਹੁੰਦੀ ਹੈ। ਖੋਜ ਦੇ ਸਿੱਟਿਆਂ ਨੂੰ ਮੈਗਜ਼ੀਨ ਸਰਕੁਲਨ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਵਾਇਰਸ ਖੂਨ ਵਿਚ ਫੈਟ ਦੇ ਪੱਧਰ ਨੂੰ ਵਧਾ ਦਿੰਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਸਰੀਰ ਵਿਚ ਸ਼ੂਗਰ ਦੇ ਪੱਧਰ ਦੀ ਰੈਗੂਲੇਸ਼ਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਦਿਲ ਸਬੰਧੀ ਰੋਗ ਹੋ ਸਕਦਾ ਹੈ।
ਐਡਿਨਬਰਗ ਯੂਨੀਵਰਸਿਟੀ ਦੇ ਸਹਿ-ਲੇਖਕ ਅਨੂਪ ਸ਼ਾਹ ਨੇ ਕਿਹਾ ਕਿ ਇਸ ਖੋਜ ਦਾ ਘੱਟ ਸੰਸਾਧਨ ਵਾਲੇ ਦੇਸ਼ਾਂ ਵਿਚ ਦਿਲ ਸਬੰਧੀ ਰੋਗਾਂ ਦੀ ਰੋਕਥਾਮ ਦੀਆਂ ਨੀਤੀਆਂ ਦੀ ਯੋਜਨਾ ਬਣਾਉਣ ਵਿਚ ਮਹੱਤਵਪੂਰਨ ਪ੍ਰਭਾਵ ਹੈ, ਜਿਥੇ ਐਚ.ਆਈ.ਵੀ. ਦਾ ਬੋਝ ਜ਼ਿਆਦਾ ਰਹਿੰਦਾ ਹੈ ਅਤੇ ਉਥੇ ਹੀ ਦਿਲ ਸਬੰਧੀ ਬੀਮਾਰੀਆਂ ਵੱਧ ਰਹੀਆਂ ਹਨ।
ਖੋਜਕਰਤਾਵਾਂ ਮੁਤਾਬਕ ਐਚ.ਆਈ.ਵੀ. ਅਤੇ ਦਿਲ ਸਬੰਧੀ ਬੀਮਾਰੀਆਂ ਦੇ ਸਬੰਧ ਦੀ ਬਹੁਤ ਘੱਟ ਜਾਣਕਾਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਾਇਰਸ ਨਾਲ ਬਲੱਡ ਵੇਸੇਲਸ ਵਿਚ ਸੋਜਿਸ਼ ਆ ਸਕਦੀ ਹੈ, ਜਿਸ ਨਾਲ ਦਿਲ ਸਬੰਧੀ ਪ੍ਰਣਾਲੀ 'ਤੇ ਦਬਾਅ ਵਧਦਾ ਹੈ। ਸੰਸਾਰਕ ਅੰਕੜਿਆਂ ਤੋਂ ਇਹ ਵੀ ਖੁਲਾਸਾ ਹੁੰਦਾ ਹੈ ਕਿ ਐਚ.ਆਈ.ਵੀ. ਨਾਲ ਜੁੜੀ ਦਿਲ ਸਬੰਧੀ ਬੀਮਾਰੀਆਂ ਬੀਤੇ 20 ਸਾਲਾਂ ਵਿਚ ਤਿਗਣੇ ਤੋਂ ਜ਼ਿਆਦਾ ਹੋਈ ਹੈ ਕਿਉਂਕਿ ਜ਼ਿਆਦਾ ਗਿਣਤੀ ਵਿਚ ਲੋਕ ਵਾਇਰਸ ਦੇ ਨਾਲ ਜੀ ਰਹੇ ਹਨ। ਪੂਰੀ ਦੁਨੀਆ ਵਿਚ 3.5 ਕਰੋੜ ਤੋਂ ਜ਼ਿਆਦਾ ਲੋਕ ਐਚ.ਆਈ.ਵੀ. ਨਾਲ ਇਨਫੈਕਟਡ ਹਨ। ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ।
