ਟਰੂਡੋ ਦੇ ਬਿਆਨ ਨਾਲ ਚਰਚਾ ’ਚ ਖਾਲਿਸਤਾਨ ਦਾ ਮੁੱਦਾ, ਕੈਨੇਡਾ ਦੇ ਹਿੰਦੂਆਂ ਨੇ ਸ਼ੁਰੂ ਕੀਤਾ ਗੁਰਪਤਵੰਤ ਪੰਨੂ ਦਾ ਵਿਰੋਧ
Wednesday, Sep 20, 2023 - 11:44 AM (IST)
ਓਂਟਾਰੀਓ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੇ ਦੇਸ਼ ਦੀ ਸੰਸਦ ’ਚ ਖੜ੍ਹੇ ਹੋ ਕੇ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਦਾ ਹੱਥ ਹੋਣ ਦਾ ਬਿਆਨ ਦੇਣ ਤੋਂ ਬਾਅਦ ਖਾਲਿਸਤਾਨ ਦਾ ਮੁੱਦਾ ਪੂਰਾ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਰਦੀਪ ਸਿੰਘ ਨਿੱਝਰ ਭਾਰਤ ਦੇ ਕਾਨੂੰਨ ਮੁਤਾਬਕ ਲੋੜੀਂਦਾ ਅੱਤਵਾਦੀ ਸੀ ਅਤੇ ਐੱਨ. ਆਈ. ਏ. ਨੇ ਇਸ ਅੱਤਵਾਦੀ ਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਵੋਟਾਂ ਲਈ ਨਾ ਸਿਰਫ ਸੰਸਦ ਵਿਚ ਉਸ ਪ੍ਰਤੀ ਹਮਦਰਦੀ ਪ੍ਰਗਟਾਈ ਸਗੋਂ ਖਾਲਿਸਤਾਨ ਦੇ ਮੁੱਦੇ ਨੂੰ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣਾ ਦਿੱਤਾ।
ਹਿੰਦੂਆਂ ਨੇ ਸ਼ੁਰੂ ਕੀਤਾ ਗੁਰਪਤਵੰਤ ਪੰਨੂ ਦਾ ਵਿਰੋਧ
ਇਸ ਤੋਂ ਪਹਿਲਾਂ ਪਾਕਿਸਤਾਨ ਪਿਛਲੇ 4 ਦਹਾਕਿਆਂ ਤੋਂ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ’ਤੇ ਚਰਚਾ ਵਿਚ ਲਿਆਉਣ ਲਈ ਜੀ-ਤੋੜ ਮਿਹਨਤ ਕਰ ਰਿਹਾ ਸੀ ਪਰ ਉਸ ਨੂੰ ਸਫਲਤਾ ਨਹੀਂ ਮਿਲ ਸਕੀ ਪਰ ਜਸਟਿਨ ਟਰੂਡੋ ਨੇ ਸੰਸਦ ਵਿਚ ਖੜ੍ਹੇ ਹੋ ਕੇ ਉਹ ਕੰਮ ਕਰ ਦਿੱਤਾ, ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦਹਾਕਿਆਂ ਵਿਚ ਨਹੀਂ ਕਰ ਸਕੀ। ਟਰੂਡੋ ਦੇ ਇਸ ਬਿਆਨ ਤੋਂ ਬਾਅਦ ਖਾਲਿਸਤਾਨੀ ਬਹੁਤ ਖੁਸ਼ ਹਨ ਅਤੇ ਸਿੱਖ ਫਾਰ ਜਸਟਿਸ ਦੇ ਸਰਪ੍ਰਸਤ ਤੇ ਲੋੜੀਂਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਸ਼ਰੇਆਮ ਕੈਨੇਡਾ ਵਿਚ ਰਹਿਣ ਵਾਲੇ ਹਿੰਦੂਆਂ ਨੂੰ ਕੈਨੇਡਾ ਛੱਡਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪੰਨੂ ਦੇ ਇਸ ਵੀਡੀਓ ਤੋਂ ਬਾਅਦ ਕੈਨੇਡਾ ਵਿਚ ਹਿੰਦੂ ਭਾਈਚਾਰੇ ਦੇ ਲੋਕ ਵੀ ਇਕਜੁੱਟ ਹੋਣੇ ਸ਼ੁਰੂ ਹੋ ਗਏ ਹਨ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਪੰਨੂ ਦੇ ਇਸ ਵੀਡੀਓ ਿਖਲਾਫ ਯੂ-ਟਿਊਬ ’ਤੇ ਇਸ ਨੂੰ ਹੇਟ ਸਪੀਚ ਦੱਸਦੇ ਹੋਏ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਈਚਾਰੇ ਦੇ ਲੋਕ ਇਸ ਵੀਡੀਓ ਨੂੰ ਨਫਰਤ ਫੈਲਾਉਣ ਵਾਲਾ ਦੱਸਦੇ ਹੋਏ ਕੈਨੇਡਾ ਵਿਚ ਅਪਰਾਧਿਕ ਸ਼ਿਕਾਇਤਾਂ ਦਰਜ ਕਰਵਾਉਣ ਦੀ ਯੋਜਨਾ ਵੀ ਬਣਾ ਰਹੇ ਹਨ। ਕੈਨੇਡਾ ਦੇ ਹਿੰਦੂਆਂ ਦਾ ਕਹਿਣਾ ਹੈ ਕਿ ਪੰਨੂ ਖੁਦ ਅਮਰੀਕੀ ਨਾਗਰਿਕ ਹੈ, ਇਸ ਲਈ ਉਹ ਸਾਨੂੰ ਇਹ ਨਾ ਦੱਸੇ ਕਿ ਕਿਸ ਨੂੰ ਕੈਨੇਡਾ ਛੱਡਣਾ ਚਾਹੀਦਾ ਹੈ। ਉਸ ਨੂੰ ਖੁਦ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ’ਚ ਹਿੰਦੂ ਆਬਾਦੀ 8 ਲੱਖ 28 ਹਜ਼ਾਰ ਹੈ ਪਰ ਇਸ ਦੇ ਬਾਵਜੂਦ ਹਿੰਦੂਆਂ ਦਾ ਕੈਨੇਡਾ ਦੀ ਸਿਆਸਤ ਵਿਚ ਬਹੁਤ ਵੱਡਾ ਪ੍ਰਭਾਵ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਸਟਿਨ ਟਰੂਡੋ ਦੇ ਭਾਰਤ ਵਿਰੋਧੀ ਦਾਅਵੇ 'ਤੇ ਅਮਰੀਕਾ ਨੇ ਦਿੱਤੀ ਪ੍ਰਤੀਕਿਰਿਆ
ਕੈਨੇਡਾ ’ਚ ਹਿੰਦੂ ਆਬਾਦੀ- 8,28,195
ਓਂਟਾਰੀਓ 'ਚ ਆਬਾਦੀ- 5,73,700
ਬ੍ਰਿਟਿਸ਼ ਕੋਲੰਬੀਆ ਚ ਆਬਾਦੀ- 81,320
ਐਲਬਰਟਾ ਚ ਆਬਾਦੀ-78,520
ਕਿਊਬੈਕ ਚ ਆਬਾਦੀ- 47,390
ਮੈਨੀਟੋਬਾ ਚ ਆਬਾਦੀ- 18,355
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।