ਹਿੰਦੂ ਔਰਤ ਨੂੰ ਅਗਵਾ ਕਰਕੇ ਜ਼ਬਰਦਸਤੀ ਕੀਤਾ ਨਿਕਾਹ

05/07/2022 9:41:09 PM

ਗੁਰਦਾਸਪੁਰ/ਪਾਕਿਸਤਾਨ(ਜ. ਬ.)-ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਚੰਬਰ ਵਿਚ ਇਕ ਵਿਆਹੁਤਾ ਹਿੰਦੂ ਔਰਤ ਨੂੰ ਅਗਵਾ ਕਰ ਕੇ ਉਸ ਦਾ ਜ਼ਬਰਦਸਤੀ ਅਗਵਾ ਕਰਨ ਵਾਲੇ ਨਾਲ ਹੀ ਨਿਕਾਹ ਕਰ ਦਿੱਤਾ ਗਿਆ। ਪੁਲਸ ਨੇ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਬਿਜਾਏ ਪੀੜਤ ਪਰਿਵਾਰ ਨੂੰ ਧੱਕੇ ਮਾਰ ਕੇ ਪੁਲਸ ਸਟੇਸ਼ਨ ਤੋਂ ਬਾਹਰ ਕੱਢ ਦਿੱਤਾ।ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਚੰਬਰ ਵਿਚ ਇਕ 19 ਸਾਲਾਂ ਹਿੰਦੂ ਵਿਆਹੁਤਾ ਔਰਤ ਜਮਨਾ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਅਗਵਾ ਕਰਨ ਦੇ ਬਾਅਦ ਜਮਨਾ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾ ਕੇ ਉਸ ਦਾ ਨਿਕਾਹ ਅਗਵਾ ਕਰਨ ਵਾਲੇ ਦੋਸ਼ੀ ਬਖ਼ਸ ਖਾਸਖੇਲੀ ਨਾਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :-PWD ਦੇ SE ਵਰਿੰਦਰ ਕੁਮਾਰ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ

ਜਮਨਾ ਦੇ ਅਗਵਾ ਸਬੰਧੀ ਜਦ ਜਮਨਾ ਦੇ ਪਰਿਵਾਰ ਵਾਲਿਆਂ ਨੇ ਜਦ ਪੁਲਸ ਦੇ ਕੋਲ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਪੀੜਤ ਪਰਿਵਾਰ ਦੀ ਗੱਲ ਸੁਣਨ ਦੇ ਬਾਅਦ ਪਰਿਵਾਰ ਨੂੰ ਧੱਕੇ ਮਾਰ ਕੇ ਪੁਲਸ ਸਟੇਸ਼ਨ ਤੋਂ ਬਾਹਰ ਕੱਢ ਦਿੱਤਾ। ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਜਮਨਾ ਦਾ ਅਜੇ ਤਕ ਕੁਝ ਪਤਾ ਨਹੀਂ ਲੱਗਾ ਹੈ ਜਦਕਿ ਪੀੜਤ ਪਰਿਵਾਰ ਜਮਨਾ ਦੀ ਤਾਲਾਸ਼ ਵਿਚ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਇਹ ਵੀ ਪੜ੍ਹੋ :- ਮੈਕਸੀਕੋ : ਕਾਨਕੁਨ ਦੇ ਰਿਜ਼ਾਰਟ 'ਚ ਗੋਲੀਬਾਰੀ, 1 ਦੀ ਮੌਤ ਤੇ 6 ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News