ਹਿੰਦੂ ਸੰਸਥਾ ਨੇ ਰਿਜ਼ਰਵ ਬੈਂਕ ਆਫ ਆਸਟਰੇਲੀਆ ਨੂੰ ਕਿਹਾ ''ਬੀਫ ਨਾਲ ਬਣੇ ਨੋਟ ਨਾ ਛਾਪੋ''
Sunday, Jan 27, 2019 - 02:50 AM (IST)
ਸਿਡਨੀ — ਆਸਟਰੇਲੀਆ 'ਚ ਇਕ ਹਿੰਦੂ ਸੰਗਠਨ ਨੇ ਰਿਜ਼ਰਵ ਬੈਂਕ ਆਫ ਆਸਟਰੇਲੀਆ (ਆਰ. ਬੀ. ਏ.) ਤੋਂ ਬੀਫ ਨਾਲ ਬਣੇ ਨੋਟ ਨਾ ਛਾਪਣ ਦੀ ਅਪੀਲ ਕੀਤੀ ਹੈ। ਸੰਗਠਨ ਦਾ ਆਖਣਾ ਹੈ ਕਿ ਬੀਫ ਵਾਲੇ ਨੋਟ ਛਾਪਣ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਹਿੰਦੂ ਸੰਗਠਨ ਨੇ ਇਹ ਗੁਜਾਰਿਸ਼ ਉਦੋਂ ਕੀਤੀ ਹੈ ਜਦੋਂ ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ। ਰਿਜ਼ਰਵ ਬੈਂਕ ਆਫ ਆਸਟਰੇਲੀਆ 20 ਅਤੇ 100 ਡਾਲਰ ਦੇ ਨਵੇਂ ਨੋਟ ਛਾਪ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਨੋਟ 2019 ਅਤੇ 2020 'ਚ ਜਾਰੀ ਕੀਤੇ ਜਾਣਗੇ। ਹਾਲ ਹੀ 'ਚ ਇਥੇ 5, 10 ਅਤੇ 50 ਡਾਲਰ ਦੇ ਨੋਟ ਪ੍ਰਚਲਨ 'ਚ ਆ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੋਟਾਂ 'ਚ ਗਊ ਦੀ ਚਰਬੀ ਦਾ ਇਸਤੇਮਾਲ ਕੀਤਾ ਗਿਆ ਹੈ।
ਨੋਟਾਂ ਨੂੰ ਬਣਾਉਣ 'ਚ ਇਕ ਚਰਬੀਨੁਮਾ ਅਤੇ ਸਖਤ ਪਦਾਰਥ ਟਾਲੋ ਦਾ ਇਸਤੇਮਾਲ ਕੀਤਾ ਜਾਂਦਾ ਹੈ। ਟਾਲੋ ਪਸ਼ੂਆਂ ਦੀ ਚਰਬੀ ਨਾਲ ਬਣਦਾ ਹੈ। ਪਹਿਲਾਂ ਇਸ ਦਾ ਇਸਤੇਮਾਲ ਮੋਮਬੱਤੀ ਅਤੇ ਸਾਬਣ ਬਣਾਉਣ 'ਚ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਅੱਜ ਵੀ ਬੈਂਕ ਦੇ ਨੋਟਾਂ ਲਈ ਇਸਤੇਮਾਲ 'ਚ ਲਿਆਂਦਾ ਜਾਂਦਾ ਹੈ। ਇਸ ਨਾਲ ਐਂਟੀ ਸੈਪਟਿਕ ਤਿਆਰ ਕੀਤਾ ਜਾਂਦਾ ਹੈ। ਬੈਂਕ ਆਫ ਇੰਗਲੈਂਡ ਪਹਿਲਾਂ ਹੀ ਇਸ ਦੇ ਇਸਤੇਮਾਲ ਦੀ ਪੁਸ਼ਟੀ ਕਰ ਚੁਕਿਆ ਹੈ। ਪਰ ਟਾਲੋ ਦਾ ਇਸਤੇਮਾਲ ਸਿਰਫ ਇੰਗਲੈਂਡ ਹੀ ਨਹੀਂ ਬਲਕਿ ਆਸਟਰੇਲੀਆ ਵੀ ਕਰਦਾ ਹੈ।
