ਆਬੂਧਾਬੀ ’ਚ 888 ਕਰੋੜ ਦੀ ਲਾਗਤ ਨਾਲ ਬਣ ਰਿਹੈ ਪਹਿਲਾ ਹਿੰਦੂ ਮੰਦਰ, ਤਸਵੀਰਾਂ

Monday, Mar 29, 2021 - 02:12 PM (IST)

ਆਬੂਧਾਬੀ: ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਹਿੰਦੂ ਮੰਦਰ ਦੀ ਬੁਨਿਆਦ ਦਾ ਕੰਮ (ਫਾਊਂਡੇਸ਼ਨ ਵਰਕ) ਅਗਲੇ ਮਹੀਨੇ ਦੇ ਆਖ਼ੀਰ ਤੱਕ ਪੂਰਾ ਹੋ ਜਾਵੇਗਾ। ਬੋਚਾਸਨਵਾਸੀ ਅਕਸ਼ਰ ਪੁਰੂਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵੱਲੋਂ ਆਬੂਧਾਬੀ ਵਿਚ 45 ਕਰੋੜ ਦਿਰਹਮ (ਕਰੀਬ 888 ਕਰੋੜ ਰੁਪਏ) ਦੀ ਲਾਗਤ ਨਾਲ ਇਸ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਬੂਧਾਬੀ ਦੇ ਅਬੂ ਮੁਰੇਈਖਾਹ ’ਤੇ 27 ਏਕੜ ਵਿਚ ਇਸ ਮੰਦਰ ਦਾ ਖੇਤਰ ਫੈਲਿਆ ਹੈ।

PunjabKesari

ਇਹ ਵੀ ਪੜ੍ਹੋ: ਨਿਊਯਾਰਕ ’ਚ ਸ਼ੌਂਕ ਪੂਰਾ ਕਰਨ ਲਈ ਗਾਂਜੇ ਦਾ ਸੇਵਨ ਕਰ ਸਕਣਗੇ ਲੋਕ, ਨਵਾਂ ਕਾਨੂੰਨ ਲਿਆਉਣ ’ਤੇ ਬਣੀ ਸਹਿਮਤੀ

ਪ੍ਰਾਜੈਕਟ ਇੰਜੀਨੀਅਰ ਮੁਤਾਬਕ ਬੁਨਿਆਦ ਦੇ ਨਿਰਮਾਣ ਦਾ ਕੰਮ ਫਾਈਨਲ ਸਟੇਜ ਵਿਚ ਹੈ, ਜੋ ਗ੍ਰਾਊਂਡ ਲੈਵਲ ਤੋਂ 4.5 ਮੀਟਰ ਉਪਰ ਹੈ। ਇਸ ਫਾਊਂਡੇਸ਼ਨ ਵਿਚ 2 ਸੁਰੰਗਾਂ ਹਨ। ਇਨ੍ਹਾਂ ਸੁਰੰਗਾਂ ਲਈ ਪੱਥਰ ਭਾਰਤ ਤੋਂ ਆਏ ਹਨ। ਇਨ੍ਹਾਂ ਪੱਥਰਾਂ ਨੂੰ ਵਿਛਾਉਣ ਦਾ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਏਗਾ। ਫਾਊਂਡੇਸ਼ਨ ਦਾ ਕੰਮ ਅਪ੍ਰੈਲ ਦੇ ਆਖ਼ੀਰ ਤੱਕ ਖ਼ਤਮ ਹੋਣ ਦੇ ਬਾਅਦ ਮਈ ਦੇ ਮਹੀਨੇ ਤੋਂ ਤਰਾਸ਼ੇ ਹੋਏ ਪੱਥਰ ਅਸੈਂਬਲ ਕਰਨ ਦਾ ਕੰਮ ਸ਼ੁਰੂ ਹੋ ਜਾਏਗਾ। ਬੀ.ਏ.ਪੀ.ਐਸ. ਵੱਲੋਂ ਹਾਲ ਹੀ ਵਿਚ ਮੰਦਰ ਨਿਰਮਾਣ ਕਾਰਜ ਨੂੰ ਲੈ ਕੇ ਇਕ ਵੀਡੀਓ ਜਾਰੀ ਕੀਤੀ ਗਈ ਹੈ।

 

ਇਹ ਵੀ ਪੜ੍ਹੋ: ਅਮਰੀਕਾ ’ਚ ਬਣਾਈ ਗਈ ਸਿੱਖ ਇਤਿਹਾਸ 'ਤੇ ਚਾਨਣਾ ਪਾਉਂਦੀ 'ਸਿੱਖ ਆਰਟ ਗੈਲਰੀ'

ਮੰਦਰ ਲਈ ਜ਼ਿਆਦਾਤਰ ਪੱਥਰ ਤਰਾਸ਼ਨ ਦਾ ਕੰਮ ਭਾਰਤ ਵਿਚ ਰਾਜਸਥਾਨ ਅਤੇ ਗੁਜਰਾਤ ਦੇ ਸੰਗਤਰਾਸ਼ਾਂ ਨੇ ਕੀਤਾ ਹੈ। ਹੱਥਾਂ ਨਾਲ ਤਰਾਸ਼ੇ ਗਏ ਇਨ੍ਹਾਂ ਪੱਥਰਾਂ ਵਿਚ ਭਾਰਤ ਦੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਦੀ ਝਲਕ ਦਿਖਣ ਦੇ ਨਾਲ ਅਰਬ ਪ੍ਰਤੀਕ ਵੀ ਹੋਣਗੇ। ਇਸ ਵਿਚ ਰਾਮਾਇਣ, ਮਹਾਭਾਰਤ ਸਮੇਤ ਹਿੰਦੂ ਪੁਰਾਨਾਂ ਦੇ ਪ੍ਰਸੰਗਾਂ ਨਾਲ ਜੁੜੇ ਚਿੱਤਰ ਹੋਣਗੇ। ਮੰਦਰ ਦਾ ਨਿਰਮਾਣ ਪ੍ਰਾਚੀਨ ਹਿੰਦੂ ਸ਼ਿਲਪ ਸ਼ਾਸਤਰ ਮੁਤਾਬਕ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ: WHO ਦੀ ਕੋਵਿਡ-19 ਜਾਂਚ ਰਿਪੋਰਟ ਲੀਕ, ਜਾਣੋ ਕਿਵੇਂ ਫੈਲਿਆ ਦੁਨੀਆ ’ਚ ਕੋਰੋਨਾ ਵਾਇਰਸ

ਮੰਦਰ ਵਿਚ 7 ਸਿਖ਼ਰ ਹੋਣਗੇ। ਇਹ ਯੂ.ਏ.ਈ. ਦੇ 7 ਅਮੀਰਾਤ ਦਾ ਵੀ ਪ੍ਰਤੀਕ ਹੋਣਗੇ। ਮੰਦਰ ਲਈ ਗੁਲਾਬੀ ਪੱਥਰ ਰਾਜਸਥਾਨ ਤੋਂ ਅਤੇ ਮਾਰਬਲ ਇਟਲੀ ਤੋਂ ਮੰਗਾਇਆ ਗਿਆ ਹੈ। ਮੰਦਰ ਦੇ 2023 ਵਿਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ। ਬੀ.ਏ.ਪੀ.ਐਸ. ਹਿੰਦੂ ਮੰਦਰ ਦੇ ਧਾਰਮਿਕ ਨੇਤਾ ਬ੍ਰਮਾਵਿਹਾਰੀ ਸਵਾਮੀ ਕਈ ਸਥਾਨਕ ਅਧਿਕਾਰੀਆਂ ਨਾਲ ਮੰਦਰ ਦੇ ਨਿਰਮਾਣ ਲਈ ਤਾਲਮੇਲ ਕਰ ਰਹੇ ਹਨ। ਮੰਦਰ ਵਿਚ ਵਿਜ਼ੀਟਰਸ ਸੈਂਟਰ, ਪੂਜਾ ਹਾਲ, ਲਾਈਬ੍ਰੇਰੀ, ਕਲਾਸਰੂਮ, ਕਮਿਊਨਿਟੀ ਸੈਂਟਰ, ਐਂਫੀਥਿਏਟਰ, ਪਲੇਅ ਏਰੀਆ, ਬਗੀਚੇ, ਪਾਣੀ ਦੇ ਝਰਨੇ, ਫੂਡ ਕੋਰਟ, ਬੁਕਸ ਅਤੇ ਗਿਫ਼ਟ ਸ਼ੌਪ ਸਮੇਤ ਕਈ ਸੁਵਿਧਾਵਾਂ ਹੋਣਗੀਆਂ।

PunjabKesari

ਇਹ ਵੀ ਪੜ੍ਹੋ: ਕੁਸ਼ਤੀ ਸਿੱਖਣ ਗਈ 14 ਸਾਲਾ ਖਿਡਾਰਣ ਨਾਲ ਕੋਚ ਨੇ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News