ਹਿੰਦੂ ਭਾਈਚਾਰੇ ਕੋਲ ਇੰਨੀ ਤਾਕਤ ਕਿ ਉਹ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਤੈਅ ਕਰ ਸਕਦੇ ਹਨ : MP ਮੈਕਕਾਰਮਿਕ

06/16/2023 3:12:02 PM

ਨਵੀਂ ਦਿੱਲੀ- ਅਮਰੀਕਾ ਦੇ ਕੈਪੀਟਲ ਹਿੱਲ 'ਚ ਪਹਿਲੀ ਵਾਰ ਹਿੰਦੂ ਅਮਰੀਕੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਹਿੰਦੂ ਅਮਰੀਕੀ ਭਾਈਚਾਰੇ ਦਾ ਸਮਰਥਨ ਕਰਨ ਵਾਲੇ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ। ਇਸ ਮੌਕੇ ਰਿਪਬਲਿਕਨ ਸੰਸਦ ਮੈਂਬਰ ਰਿਚਰਡ ਮੈਕਕਾਰਮਿਕ ਨੇ ਦੱਸਿਆ ਕਿ ਅਮਰੀਕਾ ਦੇ ਵਿਕਾਸ ਵਿੱਚ ਇਸ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਿੰਦੂ ਭਾਈਚਾਰੇ ਕੋਲ ਇੰਨੀ ਤਾਕਤ ਹੈ ਕਿ ਉਹ ਇਹ ਤੈਅ ਕਰ ਸਕਦੇ ਹਨ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ।

ਇਹ ਵੀ ਪੜ੍ਹੋ: ਪਤਲੀ ਹੋਣ ਲਈ ਕੁੜੀ ਨੇ ਛੱਡਿਆ ਖਾਣਾ-ਪੀਣਾ, ਭੁੱਖੇ ਢਿੱਡ ਵਰਕ ਆਊਟ ਕਰਦਿਆਂ ਵਾਪਰ ਗਿਆ ਇਹ ਭਾਣਾ

ਕਈ ਅਮਰੀਕੀ ਸੰਸਦ ਮੈਂਬਰਾਂ ਅਤੇ ਰਾਜਨੀਤਿਕ ਵਕਾਲਤ ਸਮੂਹਾਂ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ। ਸੰਮੇਲਨ ਦੀ ਸ਼ੁਰੂਆਤ ਵੈਦਿਕ ਮੰਤਰ ਉਚਾਰਨ ਨਾਲ ਹੋਈ। ਇਹ ਸੰਮੇਲਨ Americans4Hindus ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਅਮਰੀਕਾ ਦੇ ਹਿੰਦੂ ਭਾਈਚਾਰੇ ਦੇ ਨੇਤਾਵਾਂ ਨੇ ਹਿੱਸਾ ਲਿਆ ਸੀ। ਹਿੰਦੂ ਅਮਰੀਕਨ ਸੰਮੇਲਨ ਦੇ ਮੁੱਖ ਆਯੋਜਕ ਰੋਮਸ ਜਾਪਰਾ ਨੇ ਕਿਹਾ ਕਿ 'ਅਮਰੀਕੀ ਨਾਗਰਿਕ ਗੀਤਾ ਦਾ ਪਾਠ ਵੀ ਕਰਦੇ ਹਨ। ਇਸ ਲਈ ਅਸੀਂ ਹਿੰਦੂ ਅਮਰੀਕੀਆਂ ਨੂੰ ਆਵਾਜ਼ ਦੇਣ ਲਈ ਵਚਨਬੱਧ ਹਾਂ।'

ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਦਿੱਤੀ ਇਹ ਸਲਾਹ

ਰਿਪਬਲਿਕਨ ਸੰਸਦ ਮੈਂਬਰ ਰਿਚ ਮੈਕਕਾਰਮਿਕ ਨੇ ਇਸ ਸੰਮੇਲਨ ਵਿੱਚ ਕਿਹਾ ਕਿ 'ਮੈਂ ਇਹ ਵਾਰ-ਵਾਰ ਕਹਿੰਦਾ ਹਾਂ ਕਿ ਇਹ ਭਾਈਚਾਰਾ ਜਾਗਰੂਕ ਹੈ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਕੋਲ ਕਿੰਨੀ ਤਾਕਤ ਹੈ, ਤਾਂ ਉਹ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਤੈਅ ਕਰ ਸਕਦੇ ਹਨ।'

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 15 ਲੋਕਾਂ ਦੀ ਦਰਦਨਾਕ ਮੌਤ

ਅਮਰੀਕੀ ਕਾਂਗਰਸ 'ਚ 'ਹਿੰਦੂ ਕਾਕਸ' ਬਣਾਉਣ ਦੀ ਯੋਜਨਾ ਦਾ ਐਲਾਨ

ਭਾਰਤੀ ਅਮਰੀਕੀ ਸੰਸਦ ਮੈਂਬਰ ਥਾਣੇਦਾਰ ਨੇ ਅਮਰੀਕੀ ਕਾਂਗਰਸ ਵਿੱਚ 'ਹਿੰਦੂ ਕਾਕਸ' ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜੋ ਦੇਸ਼ ਵਿੱਚ ਹਿੰਦੂਆਂ ਵਿਰੁੱਧ ਕੋਈ ਨਫ਼ਰਤ ਅਤੇ ਕੱਟੜਤਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਸਮਾਨ ਸੋਚ ਵਾਲੇ ਸੰਸਦ ਮੈਂਬਰਾਂ ਨੂੰ ਇਕ ਮੰਚ 'ਤੇ ਲਿਆਏਗਾ। ਮਿਸ਼ੀਗਨ ਦੇ 13ਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ ਥਾਣੇਦਾਰ ਨੇ ਬੁੱਧਵਾਰ ਨੂੰ ਕੈਪੀਟਲ ਵਿਜ਼ਟਰ ਸੈਂਟਰ ਵਿੱਚ ਪਹਿਲੇ ਹਿੰਦੂ ਅਮਰੀਕੀ ਸੰਮੇਲਨ ਵਿੱਚ ਇਹ ਐਲਾਨ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News