ਪਾਕਿ : ਸਿੰਧ ਸੂਬੇ ''ਚ ਹਿੰਦੂ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਪ੍ਰਦਰਸ਼ਨਕਾਰੀਆਂ ਨੇ ਲਗਾਇਆ ਜਾਮ

02/02/2022 10:39:25 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਵਿਚ ਸੋਮਵਾਰ ਰਾਤ ਇਕ ਹਿੰਦੂ ਵਪਾਰੀ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਾਰੇ ਗਏ ਹਿੰਦੂ ਵ‍ਪਾਰੀ ਦੀ ਪਛਾਣ ਸਤਨ ਲਾਲ ਦੇਵਾਨ ਦੇ ਤੌਰ 'ਤੇ ਹੋਈ ਹੈ। ਸਤਨ ਨੇ ਪੁਲਸ ਨੂੰ ਗੁਹਾਰ ਲਗਾਈ ਸੀ ਕਿ ਉਸ ਨੂੰ ਕਤਲ ਕੀਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਪਾਕਿਸਤਾਨੀ ਪੁਲਸ ਨੇ ਇਸ ਗੁਹਾਰ ਨੂੰ ਅਣਡਿੱਠਾ ਕੀਤਾ। ਹਮਲਾਵਰਾਂ ਨੇ ਸਤਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਜਿਉਣਾ ਚਾਹੁੰਦੇ ਹੈ ਤਾਂ ਭਾਰਤ ਚਲਿਆ ਜਾਵੇ ਪਰ ਸਤਨ ਨੇ ਕਿਹਾ ਕਿ ਉਹ ਆਪਣੀ ਮਾਤਭੂਮੀ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ।

ਪਾਕਿਸ‍ਤਾਨੀ ਅਖ਼ਬਾਰ ਫਰਾਈਡ ਟਾਈਮ‍ਜ਼ ਦੀ ਰਿਪੋਰਟ ਮੁਤਾਬਕ ਸਤਨ ਇੱਕ ਕਪੜਾ ਫੈਕਟਰੀ ਦਾ ਉਦਘਾਟਨ ਕਰ ਕੇ ਪਰਤ ਰਿਹਾ ਸੀਸ ਅਤੇ ਰਸਤੇ ਵਿਚ ਹੀ ਉਸ 'ਤੇ ਹਮਲਾ ਹੋ ਗਿਆ। ਇਸ ਹਮਲੇ ਵਿਚ ਉਹਨਾਂ ਦਾ ਇਕ ਰਿਸ਼ਤੇਦਾਰ ਹਰੀਸ਼ ਕੁਮਾਰ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਰਹਿਮਿਆਰ ਖਾਨ ਦੇ ਇਕ ਹਸ‍ਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਅਜਿਹਾ ਦੂਜੀ ਵਾਰ ਹੈ ਜਦੋਂ ਇੱਕ ਵਪਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਵਿਚ ਜ਼ਖਮੀ ਸਤਨ ਲਾਲ ਦਾ ਵੀਡੀਓ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਚੁੱਕਾ ਹੈ। 

 

اقلیتوں کیساتھ ظلم کی نہی لہر
اقلیتوں کیساتھ ایک دفعہ پھر ظلم و ستم شروع
اقلیتوں کا جان و مال چِھننے لگا ۔۔۔ pic.twitter.com/KT6tk3caH1

— Kheeal Das Kohistani (@KesooMalKheealD) January 31, 2022

ਵੀਡੀਓ ਵਿਚ ਕੀਤੇ ਅਹਿਮ ਖੁਲਾਸੇ
ਇਸ ਵੀਡੀਓ ਵਿਚ ਸਤਨ ਲਾਲ ਕਹਿ ਰਹੇ ਹਨ ਕਿ ਉਹਨਾਂ 'ਤੇ ਹਮਲਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਭਤੀਜੇ ਅਤੇ 4 ਹੋਰ ਲੋਕਾਂ ਨੇ ਜ਼ਮੀਨ ਵਿਵਾਦ ਨੁਕਸਾਨ ਵਿਚ ਉਹਨਾਂ 'ਤੇ ਹਮਲਾ ਕੀਤਾ। ਉਹ ਹਾਲੇ ਵੀ ਲਗਾਤਾਰ ਧਮਕੀਆਂ ਦੇ ਰਹੇ ਹਨ। ਸਤਨ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਜ਼ਿੰਦਾ ਰਹਿਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਛੱਡ ਕੇ ਭਾਰਤ ਚਲੇ ਜਾਓ। ਸਤਨ ਨੇ ਕਿਹਾ ਕਿ ਉਹ ਪਾਕਿਸਤਾਨ ਛੱਡ ਕੇ ਨਹੀਂ ਜਾਣਗੇ ਅਤੇ ਆਪਣੀ ਮਾਤਭੂਮੀ  ਸਿੰਧ ਵਿਚ ਹੀ ਮਰਨਾ ਪਸੰਦ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਮਾਲਾਮਾਲ, ਗੁਜਰਾਤ ਤੋਂ 60 km ਦੂਰ ਚੀਨੀ ਕੰਪਨੀ ਨੂੰ ਮਿਲਿਆ ਅਰਬਾਂ ਡਾਲਰ ਦਾ 'ਕਾਲਾ ਸੋਨਾ'

ਕਤਲ ਦੇ ਬਾਅਦ ਵਿਰੋਧ ਪ੍ਰਦਰਸ਼ਨ
ਸਤਨ ਨੇ ਦੱਸਿਆ ਕਿ ਉਸ ਨੇ ਪੁਲਸ ਨੂੰ ਕਈ ਵਾਰ ਇਹਨਾਂ ਮਿਲ ਰਹੀਆਂ ਧਮਕੀਆਂ ਬਾਰੇ ਦੱਸਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਕਤਲਕਾਂਡ ਦੇ ਬਾਅਦ ਸਥਾਨਕ ਹਿੰਦੂ ਅਤੇ ਮੁਸਲਿਮ ਭਾਈਚਾਰੇ ਨੇ ਦਹਰਿਕੀ ਪੁਲਸ ਸਟੇਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਵਪਾਰੀ ਦੇ ਕਤਲ ਦੇ ਵਿਰੋਧ ਵਿਚ ਪੂਰੇ ਕਸਬੇ ਵਿਚ ਦੁਕਾਨਾਂ ਬੰਦ ਰਹੀਆਂ। 

ਨਵਾਜ਼ ਸ਼ਰੀਫ ਦੀ ਪਾਰਟੀ ਨੇ ਕੀਤੀ ਨਿੰਦਾ
ਪਾਕਿਸਤਾਨ ਦੀ ਵਿਰੋਧੀ ਧਿਰ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਗੁੱਟ ਨੇ ਕਤਲਕਾਂਡ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਕ ਈਸਾਈ ਦੇ ਕਤਲ ਦੇ ਬਾਅਦ ਹੁਣ ਇਕ ਹਿੰਦੂ ਵਪਾਰੀ ਦਾ ਕਤਲ ਕਰ ਦਿੱਤਾ ਗਿਆ। ਦੇਸ਼ ਵਿਚ ਘੱਟ ਗਿਣਤੀਆਂ 'ਤੇ ਸਭ ਤੋਂ ਵੱਧ ਖਤਰਾ ਮੰਡਰਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


Vandana

Content Editor

Related News