ਹੈਕਰਾਂ ਦੇ ਨਿਸ਼ਾਰੇ ''ਤੇ ਹਿਲੇਰੀ ਕਲਿੰਟਨ : ਰਿਪੋਰਟ

09/04/2017 10:00:45 PM

ਨਿਊਯਾਰਕ — ਇਕ ਰਿਪੋਰਟ 'ਚ ਕਿਹਾ ਗਿਆ ਕਿ ਅਮਰੀਕੀ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਅਹੁੱਦੇ ਦੀ ਉਮੀਦਵਾਰ ਰਹੀ ਚੁੱਕੀ ਡੈਮੋਕ੍ਰੇਟਿਕ ਪਾਰਟੀ ਦੀ ਸੀਨੀਅਰ ਹਿਲੇਰੀ ਕਲਿੰਟਨ ਫਿਰ ਹੈਕਰਾਂ ਦੇ ਨਿਸ਼ਾਨੇ 'ਤੇ ਹੈ। ਹਿਲੇਰੀ ਦੇ ਸਮਰਥਨ 'ਚ 'ਵੇਰਿਟ' ਨਾਂ ਤੋਂ ਵੈੱਬਸਾਈਟ ਸ਼ੁਰੂ ਕੀਤੀ ਗਈ ਹੈ। ਇਸ 'ਤੇ ਡੈਮੋਕ੍ਰੇਟ ਨੇਤਾ ਨਾਲ ਜੁੜੀਆਂ ਜਾਣਕਾਰੀਆਂ ਮੌਜੂਦ ਹਨ। ਇਸ ਵੈੱਬਸਾਈਟ ਨੂੰ ਐਤਵਾਰ ਨੂੰ ਹੈਕ ਕਰ ਲਿਆ ਗਿਆ, ਜਿਸ ਕਾਰਨ ਨਾਲ ਇਹ ਆਫਲਾਈਨ ਹੋ ਗਈ। ਵੇਰਿਟ ਦੇ ਸੰਸਥਾਪਕ ਅਤੇ ਡੈਮੋਕ੍ਰੇਟ ਪਾਰਟੀ ਦੇ ਵਰਕਰ ਪੀਟਰ ਡਾਓ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਿਲੇਰੀ ਦੀ ਪ੍ਰਸਿਧੀ ਨੂੰ ਦੇਖਦੇ ਹੋਏ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ ਗਿਆ। 
ਉਨ੍ਹਾਂ ਨੇ ਟਵੀਟ ਕੀਤਾ, 'ਹਿਲੇਰੀ ਨੇ ਨਵੇਂ ਮੀਡੀਆ ਪਲੇਟਫਾਰਮ ਵੇਰਿਟ ਨੂੰ 1 ਘੰਟਾ ਪਹਿਲਾਂ ਹੀ ਆਪਣਾ ਸਮਰਥਨ ਦਿੱਤਾ ਅਤੇ ਉਸ 'ਤੇ ਹਮਲਾ ਕਰ ਦਿੱਤਾ ਗਿਆ। ਵੈੱਬਸਾਈਟ ਨੂੰ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ।' ਉਨ੍ਹਾਂ ਨੇ ਦੱਸਿਆ ਕਿ ਵੇਰਿਟ ਦਾ ਉਦੇਸ਼ ਹਿਲੇਰੀ ਦੇ ਸਮਰਥਕਾਂ ਲਈ ਆਨਲਾਈਨ ਹੱਬ ਤਿਆਰ ਕਰਨਾ ਹੈ, ਜਿਥੋਂ Àਨ੍ਹਾਂ ਨਾਲ ਜੁੜੇ ਤੱਥ ਅਤੇ ਅੰਕੜੇ ਹਾਸਲ ਕੀਤੇ ਜਾ ਸਕਦੇ ਹਨ। 
ਇਸ ਤੋਂ ਪਹਿਲਾਂ ਹਿਲੇਰੀ ਨੇ ਟਵੀਟ ਕੀਤਾ ਸੀ, ''ਮੈਂ 6.50 ਕਰੋੜ ਲੋਕਾਂ ਨਾਲ ਜੁੜੇ ਮੀਡੀਆ ਪਲੇਟਫਾਰਮ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਕੀ ਤੁਸੀਂ ਮੇਰਾ ਨਾਲ ਜੁੜੋਗੇ?''


Related News