ਮਹਿਲਾ ਫੌਜੀਆਂ ਦੇ ਚੇਂਜਿੰਗ ਰੂਮ ਵਿਚ ਕੈਮਰਾ ਲਗਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ

01/05/2017 5:17:44 PM

ਟੋਰਾਂਟੋ— ਟੋਰਾਂਟੋ ਦੀ ਫੌਜੀ ਇਮਾਰਤ ਵਿਚ ਮਹਿਲਾ ਫੌਜੀਆਂ ਦੇ ਚੇਂਜਿੰਗ ਰੂਮ ਵਿਚ ਲੁਕੋ ਕੇ ਕੈਮਰਾ ਲਗਾਉਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੌਜੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਫੌਜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਮਹੀਨੇ ਵਿਚ ਇਕ ਮਹਿਲਾ ਫੌਜੀ ਨੇ ਤੀਜੀ ਮੰਜ਼ਿਲ ''ਤੇ ਬਣੇ ਚੇਂਜਿੰਗ ਰੂਮ ਵਿਚ ਸਿੰਕ ਦੇ ਨੇੜੇ ਇਕ ਸਮਾਰਟਫੋਨ ਦੇਖਿਆ। ਇਸ ਸਮਾਰਟਫੋਨ ਦਾ ਕੈਮਰਾ ਆਨ ਸੀ। ਇਮਾਰਤ ਦਾ ਇਹ ਹਿੱਸਾ ਬੇਹੱਦ ਸੁਰੱਖਿਅਤ ਹੈ ਅਤੇ ਇੱਥੇ ਕਿਸੇ ਨੂੰ ਵੀ ਫੋਨ ਲਿਆਉਣ ਦੀ ਇਜਾਜ਼ਤ ਨਹੀਂ ਹੈ। ਇੱਥੇ ਆਉਣ ਤੋਂ ਪਹਿਲਾਂ ਡਿਟੈਕਸ਼ਨ ਯੂਨਿਟ ਰਾਹੀਂ ਫੌਜੀਆਂ ਦੀ ਸਕੈਨ ਕੀਤੀ ਜਾਂਦੀ ਹੈ। ਕੈਨੇਡੀਅਨ ਫੋਰਸਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸੇਜ਼ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਿੰਨੀਆਂ ਔਰਤਾਂ ਦੀਆਂ ਵੀਡੀਓਜ਼ ਇਸ ਸਮਾਰਟਫੋਨ ਵਿਚ ਰਿਕਾਰਡ ਹਨ।

Kulvinder Mahi

News Editor

Related News