ਕੈਬ ਤੋਂ ਸਸਤੀ ਮਿਲ ਰਹੀ ਸੀ ਹੈਲੀਕਾਪਟਰ ਰਾਈਡ, ਲੋਕਾਂ ਨੇ ਟਵੀਟ ਕਰਕੇ ਦਿੱਤੀ ਇਹ ਸਲਾਹ

12/27/2019 5:07:14 PM

ਨਵੀਂ ਦਿੱਲੀ — ਆਨਲਾਈਨ ਕੈਬ ਸਰਵਿਸ ਨੇ ਲੋਕਾਂ ਦੀ ਯਾਤਰਾ ਨੂੰ ਅਸਾਨ ਬਣਾ ਦਿੱਤਾ ਹੈ। ਹਾਲਾਂਕਿ ਇਹ ਉਸ ਸਮੇਂ ਲੋਕਾਂ ਲਈ ਬਹੁਤ ਹੀ ਨਿਰਾਸ਼ਾਜਨਕ ਹੋ ਜਾਂਦਾ ਹੈ ਜਦੋਂ ਰਸਤੇ 'ਚ ਟਰੈਫਿਕ ਦੇ ਕਾਰਨ ਕੈਬ ਦਾ ਕਿਰਾਇਆ ਜ਼ਰੂਰਤ ਤੋਂ ਜ਼ਿਆਦਾ ਹੋ ਜਾਂਦਾ ਹੈ। ਸੋਚੋ ਜੇਕਰ ਕਾਰ ਕੈਬ ਸਰਵਿਸ ਤੋਂ ਸਸਤੀ ਹੈਲੀਕਾਪਟਰ ਸਰਵਿਸ ਮਿਲੇ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ। ਹੁਣੇ ਜਿਹੇ ਅਜਿਹਾ ਹੀ ਕੁਝ ਨਿਊਯਾਰਕ ਦੀ ਮਹਿਲਾ ਨਾਲ ਹੋਇਆ, ਜਦੋਂ ਉਸਨੂੰ ਫੋਨ 'ਤੇ ਉਬਰ ਐਪ 'ਚ ਸਭ ਤੋਂ ਸਸਤਾ ਆਪਸ਼ਨ ਹੈਲੀਕਾਪਟਰ ਦਾ ਦਿਖਾਈ ਦਿੱਤਾ। ਦਰਅਸਲ ਇਹ ਔਰਤ ਜਾਨ ਐਫ ਕੇਨੇਡੀ ਏਅਰਪੋਰਟ 'ਤੇ ਜਾਣ ਲਈ ਕੈਬ ਬੁੱਕ ਕਰ ਰਹੀ ਸੀ।

PunjabKesari

PunjabKesari

ਟਵਿੱਟਰ 'ਤੇ ਸ਼ੇਅਰ ਕੀਤਾ ਸਕ੍ਰੀਨਸ਼ਾਟ

ਫ੍ਰੀ ਪ੍ਰੈੱਸ ਜਨਰਲ ਦੇ ਮੁਤਾਬਕ ਨਿਕੋਲ(Nicloe) ਨਾਮ ਦੀ ਇਸ ਔਰਤ ਨੇ ਆਪਣੇ ਟਵਿੱਟਰ 'ਤੇ ਇਸ ਦਾ ਇਕ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ। ਉਹ ਆਪਣੇ ਘਰ ਤੋਂ ਜਾਨੀ ਐਫ ਕੇਨੇਡੀ ਏਅਰਪੋਰਟ 'ਤੇ ਜਾਣ ਲਈ ਉਬਰ ਬੁੱਕ ਕਰ ਰਹੀ ਸੀ। ਹਾਲਾਂਕਿ ਉਬਰ ਐਕਸ ਲੈਣ ਲਈ ਉਸਨੂੰ 126.84 ਡਾਲਰ ਦੇਣੇ ਪੈਂਦੇ, ਕੈਬ ਪੂਲ ਲਈ ਉਸਨੂੰ 102.56 ਡਾਲਰ ਦੇਣੇ ਪੈਂਦੇ ਅਤੇ ਤੀਜਾ ਵਿਕਲਪ ਹੈਲੀਕਾਪਟਰ ਦਾ ਸੀ ਜਿਹੜਾ ਕਿ ਸਾਰਿਆਂ ਨਾਲੋਂ ਸਸਤਾ ਸੀ। ਇਸ ਲਈ ਨਿਕੋਲ ਨੂੰ ਸਿਰਫ 101.39 ਡਾਲਰ ਦੇਣੇ ਪੈਂਦੇ।

ਨਿਕੋਲ ਦੇ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੀ ਇਹ ਤਸਵੀਰ ਵਾਇਰਲ ਹੋ ਗਈ। ਇਸ ਤਸਵੀਰ ਨੂੰ 7.7 ਲੱਖ ਤੋਂ ਜ਼ਿਆਦਾ ਵਾਰ ਲਾਈਕ ਕੀਤਾ ਗਿਆ ਅਤੇ ਇਸਨੂੰ 1.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਰੀ-ਟਵੀਟ ਕੀਤਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਉਸਨੂੰ ਹਵਾਈ ਅੱਡੇ 'ਤੇ ਜਾਣ ਲਈ ਹੈਲੀਕਾਪਟਰ ਦਾ ਵਿਕਲਪ ਚੁਣਨਾ ਚਾਹੀਦਾ ਸੀ। ਹਾਲਾਂਕਿ ਕਈ ਲੋਕਾਂ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਹੈਲੀਕਾਪਟਰ ਨਿਕੋਲ ਨੂੰ ਕਿੱਥੋਂ ਪਿੱਕ ਕਰਦਾ।

PunjabKesari

ਇਕ ਯੂਜ਼ਰ ਨੇ ਲਿਖਿਆ, 'ਮੈਂ ਤੁਹਾਨੂੰ ਨਹੀਂ ਜਾਣਦਾ ਅਤੇ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਤੁਹਾਨੂੰ ਇਹ ਮੇਰੇ ਲਈ ਕਰਨਾ ਹੋਵੇਗਾ।'

PunjabKesari
ਇਕ ਹੋਰ ਯੂਜ਼ਰ ਨੇ ਇਕ GIF ਸ਼ੇਅਰ ਕਰਦੇ ਹੋਏ ਲਿਖਿਆ,'ਇਹ ਜ਼ਰੂਰ ਅਜਿਹਾ ਦਿਖਦਾ ਹੋਵੇਗਾ।'

PunjabKesari
ਇਕ ਹੋਰ ਨੇ ਲਿਖਿਆ, 'ਤੁਹਾਨੂੰ ਹੈਲੀਕਾਪਟਰ ਲੈ ਲੈਣਾ ਚਾਹੀਦੈ।'

ਟਵਿੱਟਰ 'ਤੇ ਕਈ ਲੋਕਾਂ ਦੇ ਕਹਿਣ ਦੇ ਬਾਵਜੂਦ ਨਿਕੋਲ ਨੇ ਹੈਲੀਕਾਪਟਰ ਰਾਈਡ ਨਾ ਲੈਣ ਦਾ ਫੈਸਲਾ ਕੀਤਾ। ਆਪਣੇ ਇਕ ਕਮੈਂਟ ਵਿਚ ਉਨ੍ਹਾਂ ਨੇ ਲਿਖਿਆ,' ਮੇਰੇ ਕੋਲ ਇਕ ਬੈਗ ਹੈ ਪਰ ਹੈਲੀਕਾਪਟਰ 'ਚ ਸਿਰਫ ਹੱਥ 'ਚ ਫੜਣ ਵਾਲਾ ਬੈਗ ਹੀ ਲੈ ਜਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਹੈਲੀਕਾਪਟਰ ਦੀ ਰਾਈਡ ਵੀ ਕਾਫੀ ਮਹਿੰਗੀ ਹੈ। ਇਸ ਲਈ ਉਸਨੇ ਸਬ-ਵੇ ਟ੍ਰੇਨ ਤੋਂ ਜਾਣ ਦਾ ਫੈਸਲਾ ਕੀਤਾ  ਹੈ। ਜ਼ਿਕਰਯੋਗ ਹੈ ਕਿ ਉਬਰ ਨੇ ਮੈਨਹੱਟਨ ਤੋਂ ਜੇਐਫਕੇ ਹਵਾਈ ਅੱਡੇ ਤੱਕ ਹੈਲੀਕਾਪਟਰ ਰਾਈਡ ਇਸ ਸਾਲ ਅਕਤੂਬਰ ਤੋਂ ਸ਼ੁਰੂ ਕੀਤੀ ਸੀ। ਇਸ 'ਚ ਕੋਈ ਵੀ ਯਾਤਰੀ ਆਪਣੇ ਨਾਲ ਛੋਟਾ ਬੈਗ ਲੈ ਜਾ ਸਕਦਾ ਹੈ।


Related News