ਇਟਲੀ ’ਚ ਹੈਲੀਕਾਪਟਰ ਹਾਦਸੇ ਵਾਲੀ ਥਾਂ ਦਾ ਲੱਗਾ ਪਤਾ
Saturday, Jun 11, 2022 - 07:44 PM (IST)
ਰੋਮ-ਇਟਲੀ ਦੇ ਬਚਾਅ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਦੇਸ਼ ਦੇ ਉੱਤਰੀ ਹਿੱਸੇ 'ਚ ਉਸ ਪਹਾੜੀ ਸਥਾਨ ਦਾ ਪਤਾ ਲਗਾਇਆ ਹੈ ਜਿਥੇ ਸੱਤ ਯਾਤਰੀਆਂ ਨੂੰ ਲਿਆ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਘਟਨਾ ਵਾਲੀ ਥਾਂ 'ਤੇ ਪੰਜ ਲਾਸ਼ਾਂ ਦਾ ਵੀ ਪਤਾ ਲੱਗਾ ਲਿਆ ਗਿਆ ਹੈ। ਇਟਲੀ ਦੇ ਪਹਾੜੀ ਬਚਾਅ ਸੇਵਾ ਨੇ ਕਿਹਾ ਕਿ ਬਚਾਅ ਕਰਮੀ ਮਾਊਂਟ ਕੁਸਨਾ 'ਚ ਘਟਨਾ ਵੀ ਥਾਂ 'ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ :ਆਮ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦੇ ਰਿਹੈ ਤਾਲਿਬਾਨ : HRW
ਖੋਜ ਮੁਹਿੰਮ 'ਚ ਸ਼ਾਮਲ ਇਟਲੀ ਦੀ ਹਵਾਈ ਫੌਜ ਨੇ ਕਿਹਾ ਕਿ ਘਟਨਾ ਵਾਲੀ ਥਾਂ ਅਜਿਹਾ ਥਾਂ 'ਤੇ ਹੈ ਜਿਥੇ ਪਹੁੰਚਣਾ ਕਾਫ਼ੀ ਮੁਸ਼ਕਲ ਹੈ। ਹਵਾਈ ਫੌਜ ਨੇ ਕਿਹਾ ਕਿ ਘਟਨਾ ਵਾਲੀ ਥਾਂ ਨੇੜੇ ਦੀਆਂ ਝਾੜੀਆਂ ਅਤੇ ਦਰੱਖਤ ਸੜ੍ਹ ਚੁੱਕੇ ਹਨ। ਸਮਾਚਾਰ ਏਜੰਸੀ ਏ.ਐੱਨ.ਐੱਸ.ਏ. ਨੇ ਇਕ ਅਣਜਾਣ ਬਚਾਅ ਕਰਮਚਾਰੀ ਦੇ ਹਵਾਲੇ ਤੋਂ ਕਿਹਾ ਕਿ ਪੰਜ ਲਾਸ਼ਾਂ ਦਾ ਪਤਾ ਚੱਲ ਚੁੱਕਿਆ ਹੈ। ਹੈਲੀਕਾਪਟਰ ਵੀਰਵਾਰ ਨੂੰ ਮੋਡੇਨਾ ਸੂਬੇ 'ਚ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਰਡਾਰ ਤੋਂ ਗਾਇਬ ਹੋ ਗਿਆ ਸੀ। ਇਸ 'ਚ ਤੁਰਕੀ ਦੇ ਚਾਰ ਨਾਗਰਿਕਾਂ ਸਮੇਤ ਸੱਤ ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : ਪਾਕਿ 'ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ