ਸੀਰੀਆ ''ਚ ਇਸਲਾਮਿਕ ਸਟੇਟ ਤੇ ਅਮਰੀਕੀ ਸਮਰਥਿਤ ਲੜਾਕਿਆਂ ਵਿਚਾਲੇ ਭਿਆਨਕ ਸੰਘਰਸ਼

Thursday, Oct 11, 2018 - 07:10 PM (IST)

ਸੀਰੀਆ ''ਚ ਇਸਲਾਮਿਕ ਸਟੇਟ ਤੇ ਅਮਰੀਕੀ ਸਮਰਥਿਤ ਲੜਾਕਿਆਂ ਵਿਚਾਲੇ ਭਿਆਨਕ ਸੰਘਰਸ਼

ਬੇਰੂਤ— ਪੂਰਬੀ ਸੀਰੀਆ 'ਚ ਇਸਲਾਮਿਕ ਸਟੇਟ ਸਮੂਹ ਤੇ ਅਮਰੀਕੀ ਸਮਰਥਿਤ ਲੜਾਕਿਆਂ ਵਿਚਾਲੇ ਭਿਆਨਕ ਸੰਘਰਸ਼ ਚੱਲ ਰਿਹਾ ਹੈ। ਅਮਰੀਕਾ ਸਮਰਥਿਤ ਸੀਰੀਅਨ ਡੈਮੋਕ੍ਰੇਟਿਕ ਫੋਰਸਸ (ਐੱਸ.ਡੀ.ਐੱਫ.) ਨੇ ਦੱਸਿਆ ਕਿ ਵੀਰਵਾਰ ਨੂੰ ਲੜਾਈ ਸੁਸਾਹ ਪਿੰਡ ਨੂੰ ਲੈ ਕੇ ਹੋਈ, ਜਿਥੇ ਰੇਤੀਲੇ ਤੂਫਾਨ ਦੇ ਕਾਰਨ ਵਿਜ਼ੀਬਿਲਟੀ ਬਹੁਤ ਖਰਾਬ ਹੈ।

ਬ੍ਰਿਟੇਨ ਸਥਿਤ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਦੱਸਿਆ ਕਿ ਲੜਾਈ ਬੁੱਧਵਾਰ ਨੂੰ ਸ਼ੁਰੂ ਹੋਈ ਸੀ, ਜਦੋਂ ਆਈ.ਐੱਸ. ਨੇ ਵਿਰੋਧੀ ਸਮੂਹ 'ਤੇ ਹਮਲਾ ਬੋਲ ਦਿੱਤਾ ਸੀ। ਹੋਰ 35 ਵਿਰੋਧੀ ਲੜਾਕਿਆਂ ਦੀ ਸਥਿਤੀ ਅਜੇ ਅਸਪੱਸ਼ਟ ਹੈ। ਆਬਜ਼ਰਵੇਟਰੀ ਨੇ ਕਿਹਾ ਕਿ ਆਈ.ਐੱਸ. ਦੇ ਵੀ 18 ਬੰਦੂਰਧਾਰੀ ਮਾਰੇ ਗਏ ਹਨ ਜਦਕਿ ਆਈ.ਐੱਸ. ਨਾਲ ਜੁੜੀ ਅਮਾਕ ਏਜੰਸੀ ਨੇ ਐੱਸ.ਡੀ.ਐੱਫ. ਲੜਾਕਿਆਂ ਦੇ 18 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਸੀਰੀਆ 'ਚ ਸੁਸਾਹ ਆਈ.ਐੱਸ. ਦਾ ਆਖਰੀ ਟਿਕਾਣਾ ਹੈ। ਐੱਸ.ਡੀ.ਐੱਫ. ਪਿਛਲੇ ਮਹੀਨੇ ਤੋਂ ਇਸ ਨੂੰ ਵਾਪਸ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।


Related News