ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਵਿਸਤਾਰਾ UK18 ਨੂੰ ਕੈਂਸਲ ਕਰਨੀ ਪਈ ਫਲਾਈਟ, ਕੰਪਨੀ ਨੇ ਦੱਸੀ ਇਹ ਵਜ੍ਹਾ

Monday, Jun 12, 2023 - 06:05 PM (IST)

ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਵਿਸਤਾਰਾ UK18 ਨੂੰ ਕੈਂਸਲ ਕਰਨੀ ਪਈ ਫਲਾਈਟ, ਕੰਪਨੀ ਨੇ ਦੱਸੀ ਇਹ ਵਜ੍ਹਾ

ਇੰਟਰਨੈਸ਼ਨਲ ਡੈਸਕ : ਏਅਰਲਾਈਨ ਕੰਪਨੀ ਵਿਸਤਾਰਾ ਦੇ ਯਾਤਰੀਆਂ ਲਈ ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਵਿਸਤਾਰਾ ਦੀ ਫਲਾਈਟ UK18 ਨੂੰ ਲੰਡਨ ਦੇ ਹਵਾਈ ਅੱਡੇ 'ਤੇ ਭਾਰੀ ਹਵਾਈ ਆਵਾਜਾਈ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਫਲਾਈਟ ਦੀ ਜਾਣਕਾਰੀ ਵਿਸਤਾਰਾ ਕੰਪਨੀ ਵਲੋਂ ਦਿੱਤੀ ਗਈ ਹੈ। ਇਸ ਸਬੰਧ ਵਿੱਚ ਕੰਪਨੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਭਾਰੀ ਹਵਾਈ ਆਵਾਜਾਈ ਕਾਰਨ ਵਿਸਤਾਰਾ UK18 ਦੀ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਏਅਰਪੋਰਟ ਅਥਾਰਟੀ ਵੱਲੋਂ ਰਾਤ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। ਅਸੀਂ ਯਾਤਰੀਆਂ ਦੇ ਲਗਾਤਾਰ ਸੰਪਰਕ ਵਿੱਚ ਹਾਂ। ਇਸ ਸਮੇਂ ਉਨ੍ਹਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਏਅਰਲਾਈਨ ਨੇ ਅੱਗੇ ਕਿਹਾ ਕਿ ਅਸੀਂ ਇੱਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕਰ ਰਹੇ ਹਾਂ, ਜੋ 12 ਜੂਨ, 2023 ਨੂੰ ਲੰਡਨ ਤੋਂ ਸ਼ਾਮ 4.30 ਵਜੇ ਦਿੱਲੀ ਲਈ ਉਡਾਣ ਭਰੇਗੀ। ਵਿਸਤਾਰਾ ਨੇ ਯਾਤਰੀਆਂ ਨੂੰ ਹੋ ਰਹੀ ਮੁਸ਼ਕਲ ਦੇ ਲਈ ਮੁਆਫ਼ੀ ਮੰਗੀ ਹੈ।

ਇਹ ਵੀ ਪੜ੍ਹੋ : ਬਾਜ਼ਾਰ 'ਚ ਮੰਦੀ ਦੀ ਮਾਰ, ਹੁਣ ਇਹ ਕੰਪਨੀ ਕਰੀਬ 1000 ਮੁਲਾਜ਼ਮਾਂ ਨੂੰ ਕੱਢਣ ਦੀ ਰੌਂਅ 'ਚ

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 


author

rajwinder kaur

Content Editor

Related News