UK ''ਚ ਦੋ ਦਿਨ ਗਰਮੀ ਤੋੜੇਗੀ ਰਿਕਾਰਡ, ਭਾਰੀ ਤੂਫ਼ਾਨ ਦੀ ਵੀ ਚਿਤਾਵਨੀ ਜਾਰੀ

Monday, Aug 12, 2024 - 02:59 AM (IST)

UK ''ਚ ਦੋ ਦਿਨ ਗਰਮੀ ਤੋੜੇਗੀ ਰਿਕਾਰਡ, ਭਾਰੀ ਤੂਫ਼ਾਨ ਦੀ ਵੀ ਚਿਤਾਵਨੀ ਜਾਰੀ

ਲੰਡਨ : ਬ੍ਰਿਟੇਨ 'ਚ ਇਸ ਹਫ਼ਤੇ ਤੇਜ਼ ਗਰਮੀ ਦਾ ਦੌਰ ਆਉਣ ਵਾਲਾ ਹੈ, ਜਿਸ ਵਿਚ ਤਾਪਮਾਨ 34 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ। ਇਹ ਰਿਕਾਰਡ ਤੋੜ ਗਰਮੀ ਵਿਸ਼ੇਸ਼ ਤੌਰ 'ਤੇ ਲੰਡਨ, ਦੱਖਣ-ਪੂਰਬੀ ਇੰਗਲੈਂਡ ਅਤੇ ਮਿਡਲੈਂਡਜ਼ ਦੇ ਕੁਝ ਹਿੱਸਿਆਂ ਵਿਚ ਮਹਿਸੂਸ ਕੀਤੀ ਜਾਵੇਗੀ। 11 ਅਗਸਤ ਤੋਂ ਸੋਮਵਾਰ 12 ਅਗਸਤ ਤੱਕ ਗਰਮੀ ਆਪਣੇ ਸਿਖਰ 'ਤੇ ਰਹੇਗੀ।

ਹਾਲਾਂਕਿ ਗਰਮੀ ਦੇ ਇਸ ਦੌਰ ਤੋਂ ਬਾਅਦ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੰਗਲਵਾਰ 13 ਅਗਸਤ ਤੋਂ ਦੇਸ਼ ਭਰ ਵਿਚ ਤੂਫਾਨੀ ਮੌਸਮ ਦੀ ਸੰਭਾਵਨਾ ਹੈ, ਜਿਸ ਨੂੰ "ਸਟੋਰਮ ਡੇਬੀ" ਦੇ ਪ੍ਰਭਾਵ ਨਾਲ ਜੋੜਿਆ ਜਾ ਰਿਹਾ ਹੈ। ਇਹ ਤੂਫਾਨ ਉੱਤਰੀ ਅਮਰੀਕਾ ਤੋਂ ਬਰਤਾਨੀਆ ਵੱਲ ਆ ਰਿਹਾ ਹੈ ਅਤੇ ਇਸ ਕਾਰਨ ਤਾਪਮਾਨ 'ਚ ਗਿਰਾਵਟ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਅਗਲੇ ਹਫਤੇ ਦੇ ਅੰਤ ਤੱਕ ਇਹ ਤੂਫਾਨ ਦੇਸ਼ ਭਰ 'ਚ ਠੰਡਾ ਅਤੇ ਅਸਥਿਰ ਮੌਸਮ ਲਿਆਵੇਗਾ।

ਇਹ ਵੀ ਪੜ੍ਹੋ : ਓਲੰਪਿਕ ਦੇ ਚੈਂਪੀਅਨ ਜੈਵਲਿਨ ਥ੍ਰੋਅਰ ਅਰਸ਼ਦ ਨਦੀਮ ਨੂੰ ਤੋਹਫ਼ੇ ਵਜੋਂ ਮਿਲੇਗੀ ਮੱਝ ! ਸਹੁਰੇ ਨੇ ਕੀਤਾ ਵੱਡਾ ਐਲਾਨ

ਇਸ ਬਦਲਾਅ ਕਾਰਨ ਤਾਪਮਾਨ ਲਗਭਗ 19 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਸਕਦਾ ਹੈ, ਜੋ ਕਿ ਇਸ ਹਫਤੇ ਦੇ ਸ਼ੁਰੂ ਵਿਚ ਦਰਜ ਕੀਤੇ ਗਏ ਤਾਪਮਾਨ ਨਾਲੋਂ ਬਹੁਤ ਘੱਟ ਹੋਵੇਗਾ। ਇਸ ਲਈ ਜਿੱਥੇ ਇਕ ਪਾਸੇ ਬਰਤਾਨੀਆ ਵਿਚ ਅਗਲੇ ਕੁਝ ਦਿਨਾਂ ਵਿਚ ਲੋਕ ਗਰਮੀ ਦਾ ਆਨੰਦ ਲੈ ਸਕਦੇ ਹਨ, ਉੱਥੇ ਹੀ ਦੂਜੇ ਪਾਸੇ ਤੂਫ਼ਾਨੀ ਮੌਸਮ ਲਈ ਵੀ ਤਿਆਰ ਰਹਿਣ ਦੀ ਲੋੜ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News